ਈਰਾਨ ਦੀ ਬਦਲੇ ਦੀ ਕਾਰਵਾਈ, ਇਜ਼ਰਾਇਲੀ ਹਵਾਈ ਅੱਡੇ 'ਤੇ ਦਾਗੀਆਂ ਖੋਰਮਸ਼ਹਿਰ ਮਿਜ਼ਾਈਲਾਂ
Friday, Mar 06, 2026 - 12:28 PM (IST)
ਇੰਟਰਨੈਸ਼ਨਲ ਡੈਸਕ- ਈਰਾਨ-ਇਜ਼ਰਾਈਲ ਯੁੱਧ ਭਿਆਨਕ ਹੁੰਦਾ ਜਾ ਰਿਹਾ ਹੈ। ਜੰਗ ਦੇ 7ਵੇਂ ਦਿਨ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਦਾਅਵਾ ਕੀਤਾ ਹੈ ਕਿ ਉਸਨੇ ਇਜ਼ਰਾਈਲ ਦੇ ਬੇਨ ਗੁਰੀਅਨ ਹਵਾਈ ਅੱਡੇ ਵੱਲ ਉੱਨਤ ਖੋਰਮਸ਼ਹਿਰ-4 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਕੋਰ ਨੇ ਇਸ ਹਮਲੇ ਦੀ ਇਕ ਵੀਡੀਓ ਵੀ ਜਾਰੀ ਕੀਤੀ ਹੈ।
ਈਰਾਨੀ ਫੌਜ ਅਨੁਸਾਰ ਇੱਕ ਟਨ ਦੇ ਵਾਰਹੈੱਡਾਂ ਵਾਲੀਆਂ ਮਿਜ਼ਾਈਲਾਂ ਸਵੇਰੇ ਤੇਲ ਅਵੀਵ ਦੇ ਨੇੜੇ ਬੇਨ ਗੁਰੀਅਨ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਨੇੜਲੇ ਇਜ਼ਰਾਈਲੀ ਹਵਾਈ ਸੈਨਾ ਦੇ ਅੱਡੇ ਵੱਲ ਦਾਗੀਆਂ ਗਈਆਂ। ਇਹ ਮਿਜ਼ਾਈਆਂ ਹਮਲੇ ਵਾਲੇ ਡਰੋਨ ਨਾਲ ਅਗੇ ਵਧੀਆਂ ਅਤੇ ਇਜ਼ਰਾਈਲ ਦੀਆਂ 7 ਪਰਤਾਂ ਵਾਲੀ ਏਅਰ ਡਿਫੈਂਸ ਨੂੰ ਪਾਰ ਕਰ ਕੇ ਪਹੁੰਚੀਆਂ। ਜੇਕਰ ਇਸ ਹਮਲੇ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਇਜ਼ਰਾਈਲ ਦੇ ਮੁੱਖ ਅੰਤਰਰਾਸ਼ਟਰੀ ਗੇਟਵੇ ਲਈ ਸਭ ਤੋਂ ਸਿੱਧੇ ਖਤਰਿਆਂ ਵਿੱਚੋਂ ਇੱਕ ਹੈ। ਖੋਰਮਸ਼ਹਿਰ ਮਿਜ਼ਾਈਲ ਇੱਕ ਲੰਬੀ ਦੂਰੀ ਦੀ ਤਰਲ-ਈਂਧਨ ਵਾਲੀ ਬੈਲਿਸਟਿਕ ਪ੍ਰਣਾਲੀ ਹੈ ਜਿਸਦੀ ਰੇਂਜ 2,000 ਕਿਲੋਮੀਟਰ ਤੱਕ ਹੈ ਅਤੇ ਭਾਰੀ ਵਿਸਫੋਟਕ ਪੇਲੋਡ ਲਿਜਾਣ ਦੀ ਸਮਰੱਥਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
