10 ਸਾਲ ਦੀ ਬੱਚੀ ਨੇ ਇਕ ਘੰਟੇ 'ਚ ਬਣਾ ਦਿੱਤੇ 33 ਤਰ੍ਹਾਂ ਦੇ ਪਕਵਾਨ, ਦੇਖੋ ਤਸਵੀਰਾਂ

Tuesday, Oct 13, 2020 - 11:22 AM (IST)

10 ਸਾਲ ਦੀ ਬੱਚੀ ਨੇ ਇਕ ਘੰਟੇ 'ਚ ਬਣਾ ਦਿੱਤੇ 33 ਤਰ੍ਹਾਂ ਦੇ ਪਕਵਾਨ, ਦੇਖੋ ਤਸਵੀਰਾਂ

ਕੇਰਲ- ਕੀ ਤੁਸੀਂ ਇਕ ਘੰਟੇ 'ਚ 33 ਤਰ੍ਹਾਂ ਦੇ ਪਕਵਾਨ ਬਣਾ ਸਕਦੇ ਹੋ? ਸ਼ਾਇਦ ਇਸ ਦਾ ਜਵਾਬ ਨਾ ਵਿਚ ਹੀ ਹੋਵੇਗਾ। ਪਰ ਅਜਿਹਾ ਕਰ ਦਿਖਾਇਆ ਹੈ ਕੇਰਲ ਦੀ ਰਹਿਣ ਵਾਲੀ 10 ਸਾਲਾ ਬੱਚੀ ਨੇ। ਉਸ ਨੇ ਇਕ ਘੰਟੇ 'ਚ 33 ਤਰ੍ਹਾਂ ਦੇ ਪਕਵਾਨ ਬਣਾ ਦਿੱਤੇ ਅਤੇ ਵਰਲਡ ਰਿਕਾਰਡ ਵੀ। ਇਸ ਬੱਚੀ ਦਾ ਨਾਂ ਸਾਨਵੀ ਐੱਮ.ਪ੍ਰਜਿਥ ਹੈ। ਉਸ ਨੇ ਇਕ ਘੰਟੇ 'ਚ 33 ਤਰ੍ਹਾਂ ਦੇ ਪਕਵਾਨ ਬਣਾਏ, ਉਹ ਵੀ ਲਗਾਤਾਰ। ਉਸ ਨੇ ਇਡਲੀ, ਉੱਤਪਮ, ਮਸ਼ਰੂਮ ਟਿੱਕਾ, ਪਾਪੜੀ ਚਾਟ, ਵਾਫਲ, ਫਰਾਈਡ ਰਾਈਸ, ਚਿਕਨ ਰੋਸਟ, ਪੈਨਕੇਕ, ਅੱਪਮ ਅਤੇ ਹੋਰ ਬਹੁਤ ਕੁਝ ਬਣਾਇਆ। PunjabKesariਸਾਨਵੀ ਨੇ ਇਸ ਦਾ ਵੀਡੀਓ ਯੂ-ਟਿਊਬ ਚੈਨਲ 'ਤੇ ਪਾਇਆ ਹੈ। ਦੱਸ ਦੇਈਏ ਕਿ ਉਹ ਖਾਣਾ ਬਣਾਉਣ ਦੇ ਨਾਲ-ਨਾਲ ਡਾਂਸ ਦਾ ਵੀ ਸ਼ੌੰਕ ਰੱਖਦੀ ਹੈ। ਦਰਅਸਲ ਇਹ ਇਵੈਂਟ ਉਨ੍ਹਾਂ ਦੇ ਘਰ ਹੀ ਹੋਇਆ। ਇਸ ਨੂੰ ਕਈ ਲੋਕਾਂ ਨੇ ਦੇਖਿਆ। ਸਾਨਵੀ ਕੇਰਲ ਦੇ ਐਨਾਰਕੁਲਮ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਪਰਜੀਤ ਬਾਬੂ ਏਅਰਫੋਰਸ 'ਚ ਵਿੰਗ ਕਮਾਂਡਰ ਹਨ। ਫਿਲਹਾਲ ਪਰਿਵਾਰ ਇਸ ਸਮੇਂ ਵਿਸ਼ਾਖਾਪਟਨਮ 'ਚ ਰਹਿੰਦਾ ਹੈ। ਉਸ ਦੀ ਮਾਂ ਨੇ ਦੱਸਿਆ ਕਿ ਜਦੋਂ ਇਹ ਵੀਡੀਓ ਸ਼ੂਟ ਹੋਇਆ ਤਾਂ 2 ਗਜ਼ਟਡ ਅਫ਼ਸਰ ਉੱਥੇ ਮੌਜੂਦ ਸਨ। ਸਾਨਵੀ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਸ਼ੈੱਫ ਬਣਨਾ ਚਾਹੁੰਦੀ ਹੈ। ਇਹ ਵੀ ਸੁਫ਼ਨਾ ਉਸ ਲਈ ਉਸ ਦੀ ਮਾਂ ਵੀ ਦੇਖਦੀ ਹੈ।

PunjabKesari

PunjabKesari


author

DIsha

Content Editor

Related News