ਕੇਜਰੀਵਾਲ ਨੇ ਟੀਕਾਕਰਨ ਕੇਂਦਰ ਦਾ ਕੀਤਾ ਦੌਰਾ, ਕਿਹਾ- ਲੋਕ ਪੋਲਿੰਗ ਬੂਥ ''ਤੇ ਵੈਕਸੀਨੇਸ਼ਨ ਤੋਂ ਖੁਸ਼

Wednesday, Jun 09, 2021 - 02:57 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ 'ਚ 'ਜਿੱਥੇ ਵੋਟ, ਉੱਥੇ ਵੈਕਸੀਨ' ਮੁਹਿੰਮ ਦੀ ਸ਼ੁਰੂਆਤ ਦੇ ਇਕ ਦਿਨ ਬਾਅਦ ਬੁੱਧਵਾਰ ਨੂੰ ਇਕ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ। ਇਸ ਮੁਹਿੰਮ ਦਾ ਟੀਚਾ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੇ ਵਿਧਾਨ ਸਭਾ ਖੇਤਰ ਦੇ ਪੋਲਿੰਗ ਸਟੇਸ਼ਨ 'ਤੇ ਜਾ ਕੇ ਟੀਕੇ ਦੀ ਖੁਰਾਕ ਲੈਣ ਲਈ ਪ੍ਰੇਰਿਤ ਕਰਨਾ ਹੈ।

PunjabKesariਕੇਜਰੀਵਾਲ ਨੇ ਇਕ ਟਵੀਟ 'ਚ ਕਿਹਾ,''ਜਿੱਥੇ ਵੋਟ, ਉੱਥੇ ਵੈਕਸੀਨ ਮੁਹਿੰਮ ਦੇ ਅਧੀਨ ਸ਼ੁਰੂ ਹੋਏ ਇਕ ਕੇਂਦਰ ਦਾ ਅੱਜ ਦੌਰਾ ਕੀਤਾ। ਉੱਥੇ ਲੋਕ ਇਸ ਗੱਲ ਨੂੰ ਲੈ ਕੇ ਬੇਹੱਦ ਖੁਸ਼ ਨਜ਼ਰ ਆਏ ਕਿ ਉਨ੍ਹਾਂ ਦੇ ਘਰ ਕੋਲ ਹੀ ਜਿੱਥੇ ਉਹ ਵੋਟਿੰਗ ਕਰਨ ਆਏ ਸਨ, ਉੱਥੇ ਹੀ ਹੁਣ ਟੀਕੇ ਦੀ ਖੁਰਾਕ ਵੀ ਦਿੱਤੀ ਜਾ ਰਹੀ ਹੈ। ਆਨਲਾਈਨ ਬੁਕਿੰਗ ਦਾ ਵੀ ਝੰਝਟ ਨਹੀਂ, ਬੂਥ ਅਧਿਕਾਰੀ ਲੋਕਾਂ ਦੇ ਘਰ ਜਾ ਕੇ ਸਮਾਂ ਦੇ ਰਹੇ ਹਨ।'' ਇਸ ਮੁਹਿੰਮ ਦੀ ਸ਼ੁਰੂਆਤ ਬੱਲੀਮਾਰਾਨ ਵਿਧਾਨ ਸਭਾ ਖੇਤਰ ਤੋਂ ਮੰਗਲਵਾਰ ਨੂੰ ਹੋਈ।


Gurdeep Singh

Content Editor

Related News