ਕੇਜਰੀਵਾਲ ਦੀ ਵਧੀ ਸ਼ੂਗਰ, ਇਲਾਜ ਲਈ ਗਏ ਬੈਂਗਲੁਰੂ

Friday, Jun 22, 2018 - 11:36 AM (IST)

ਕੇਜਰੀਵਾਲ ਦੀ ਵਧੀ ਸ਼ੂਗਰ, ਇਲਾਜ ਲਈ ਗਏ ਬੈਂਗਲੁਰੂ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸ਼ੂਗਰ ਵਧਣ ਦੇ ਕਾਰਨ 10 ਦਿਨ ਦੇ ਇਲਾਜ ਲਈ ਬੈਂਗਲੁਰੂ ਗਏ ਹਨ। ਉਪ ਰਾਜਪਾਲ ਦੇ ਦਫਤਰ 'ਚ 9 ਦਿਨ ਦੇ ਧਰਨੇ ਤੋਂ ਬਾਅਦ ਉਨ੍ਹਾਂ ਦੇ ਖੂਨ 'ਚ ਸ਼ੂਗਰ ਦੀ ਮਾਤਰਾ ਵਧ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਖਰਾਬ ਸਿਹਤ ਦੇ ਚਲਦੇ ਕੇਜਰੀਵਾਲ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਮਾਗਮ 'ਚ ਭਾਗ ਵੀ ਨਹੀਂ ਲੈ ਸਕੇ। ਯੋਗ ਦੇ ਸਮਾਗਮ 'ਚ ਉਨ੍ਹਾਂ ਦੇ ਭਾਗ ਨਾ ਲੈਣ 'ਤੇ ਭਾਜਪਾ ਨੇ ਆਲੋਚਨਾ ਕੀਤੀ। 
ਜਾਣਕਾਰੀ ਮੁਤਾਬਕ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਨੇ ਨੇਤਾ ਵਿਜੇਂਦਰ ਗੁਪਤਾ ਨੇ ਦੋਸ਼ ਲਗਾਇਆ ਕਿ ਜਾਣ ਬੁਝ ਕੇ ਸਮਾਗਮ ਦਾ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਸਿਹਤਮੰਦ ਨਹੀਂ ਸਨ ਤਾਂ ਉਹ ਸਮਾਗਮ 'ਚ ਭਾਗ ਲੈਣ ਲਈ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜਾਂ ਆਪਣੇ ਕਿਸੇ ਮੰਤਰੀ ਨੂੰ ਭੇਜ ਸਕਦੇ ਸਨ। ਕੇਜਰੀਵਾਲ ਨੇ ਪਿਛਲੇ ਸਾਲ ਉਪ ਰਾਜਪਾਲ ਅਨਿਲ ਬੈਜਲ ਅਤੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਮਾਗਮ 'ਚ ਭਾਗ ਲਿਆ ਸੀ।


Related News