ਕੇਜਰੀਵਾਲ ਅਤੇ ਸਿਸੋਦੀਆ ਨੇ ਰਾਬੀਆ ਸਕੂਲ ਦਾ ਲਿਆ ਜਾਇਜ਼ਾ, ਪ੍ਰਿੰਸੀਪਲ ਨੂੰ ਦਿੱਤੀ ਚੇਤਾਵਨੀ
Thursday, Jul 12, 2018 - 10:59 AM (IST)

ਨਵੀਂ ਦਿੱਲੀ—ਦਿੱਲੀ ਦੇ ਸਕੂਲ 'ਚ ਬੱਚੀਆਂ ਨੂੰ ਬੰਧਕ ਬਣਾਉਣ ਦੇ ਮਾਮਲੇ 'ਚ ਅੱਜ ਸੀ.ਐੱਮ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਕੂਲ ਦਾ ਜਾਇਜ਼ਾ ਲੈਣ ਪੁੱਜੇ ਹਨ। ਇੱਥੇ ਕੇਜਰੀਵਾਲ ਸਕੂਲ ਪ੍ਰਸ਼ਾਸਨ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਮਿਲੇ। ਸਕੂਲ ਤੋਂ ਨਿਕਲਦੇ ਸਮੇਂ ਉਨ੍ਹਾਂ ਨੇ ਦੱਸਿਆ ਕਿ ਪੁਲਸ ਦੇ ਨਾਲ ਦਿੱਲੀ ਸਰਕਾਰ ਵੀ ਇਸ ਮਾਮਲੇ ਦੀ ਜਾਂਚ ਕਰੇਗੀ। ਕੇਜਰੀਵਾਲ ਨੇ ਪ੍ਰਿੰਸੀਪਲ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਹੋਇਆ ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਵਿਸ਼ਵਾਸ ਦਿੱਤਾ ਹੈ।
Delhi CM Arvind Kejriwal and Deputy CM Manish Sisodia visit Rabia Public School where kindergarten students were allegedly detained on 9th July for non payment of school fees. pic.twitter.com/zlty6m0ygv
— ANI (@ANI) July 12, 2018
ਇਸ ਤੋਂ ਪਹਿਲੇ ਅੱਜ ਸਵੇਰੇ ਸਕੂਲ ਦੇ ਬਾਹਰ ਸਾਬਕਾ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੇ ਸਕੂਲ ਖਿਲਾਫ ਕੋਈ ਐਕਸ਼ਨ ਨਾ ਲੈਣ ਦੀ ਅਪੀਲ ਕੀਤੀ ਹੈ। ਸਾਬਕਾ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬੱਚਿਆ ਨੂੰ ਬੰਦ ਨਹੀਂ ਰੱਖਿਆ ਗਿਆ ਸੀ। ਜਿੱਥੇ ਬੱਚੇ ਸਨ ਉਹ ਐਕਟੀਵਿਟੀ ਏਰੀਆ ਹੈ ਅਤੇ ਉਥੇ ਪੱਖੇ ਤੋਂ ਲੈ ਕੇ ਹਰ ਤਰ੍ਹਾਂ ਦੀ ਸੁਵਿਧਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਲਤੀ ਸਕੂਲ ਪ੍ਰਸ਼ਾਸਨ ਦੀ ਹੈ, ਉਨ੍ਹਾਂ ਦੇ ਖਿਲਾਫ ਕਾਰਵਾਈ ਹੋਵੇ ਪਰ ਸਕੂਲ ਬੰਦ ਨਾ ਕੀਤਾ ਜਾਵੇ। ਮੁੱਖਮੰਤਰੀ ਕੇਜਰੀਵਾਲ ਨੇ ਇਸ ਮਾਮਲੇ 'ਤੇ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਸਿੱਖਿਆ ਨਿਰਦੇਸ਼ਕ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮਾਮਲੇ ਦੀ ਪੂਰੀ ਰਿਪੋਰਟ ਮੰਗੀ ਹੈ।