ਕੇਜਰੀਵਾਲ ਨੂੰ ਐੱਲ.ਜੀ. ਬੈਜਲ ਨੇ ਦਿਖਾਇਆ ਆਈਨਾ

07/06/2017 1:02:14 PM

ਨਵੀਂ ਦਿੱਲੀ— ਦਿੱਲੀ ਵਿਚ ਟਰੈਫਿਕ ਜਾਮ ਦੀ ਸਥਿਤੀ ਨਾਲ ਨਜਿੱਠਣ ਲਈ ਉਪ ਰਾਜਪਾਲ ਅਨਿਲ ਬੈਜਲ ਦੀ ਅਗਵਾਈ 'ਚ ਪਿਛਲੇ ਮਹੀਨੇ ਕਈ ਬੈਠਕਾਂ ਹੋ ਚੁਕੀਆਂ ਹਨ, ਜਿਨ੍ਹਾਂ 'ਚੋਂ ਵੱਖ-ਵੱਖ ਏਜੰਸੀਆਂ ਨੂੰ ਤੈਅ ਸਮੇਂ ਦੇ ਅੰਦਰ ਜਾਮ ਦੀ ਸਮੱਸਿਆ ਦੂਰ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁਕੇ ਹਨ ਪਰ ਬੁੱਧਵਾਰ ਨੂੰ ਕਈ ਸਮਾਚਾਰ ਪੱਤਰਾਂ ਰਾਹੀਂ ਉਪ ਰਾਜਪਾਲ ਨੂੰ ਇਹ ਸੂਚਨਾ ਮਿਲੀ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਸਕੱਤਰ ਐੱਮ.ਐੱਮ. ਕੁੰਟੀ ਤੋਂ ਟਰੈਫਿਕ ਜਾਮ ਵਾਲੇ ਸਥਾਨਾਂ ਦੀ ਸੂਚੀ ਮੰਗੀ ਹੈ ਤਾਂ ਕਿ ਉਸ 'ਤੇ ਰੋਕ ਲਾਈ ਜਾ ਸਕੇ। ਮੁੱਖ ਮੰਤਰੀ ਦੇ ਇਸ ਰਵੱਈਏ 'ਤੇ ਉਪ ਰਾਜਪਾਲ ਨੇ ਹੈਰਾਨੀ ਜ਼ਾਹਰ ਕੀਤੀ। 
ਉਨ੍ਹਾਂ ਨੇ ਇਕ ਬੈਠਕ ਦੌਰਾਨ ਮੁੱਖ ਮੰਤਰੀ ਵੱਲੋਂ ਜਦੋਂ ਸਜਗ ਹੋਣ 'ਤੇ ਸਖਤ ਇਤਰਾਜ਼ ਜ਼ਾਹਰ ਕਰਦੇ ਹੋਏ ਕਿਹਾ ਕਿ ਮਈ ਮਹੀਨੇ 'ਚ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਸੜਕ ਅਤੇ ਫੁੱਟਪਾਥਾਂ ਤੋਂ ਕਬਜ਼ਾ ਹਟਾਉਣ ਦੇ ਨਿਰਦੇਸ਼ ਦਿੱਤੇ ਸਨ, ਇਸ ਆਦੇਸ਼ 'ਤੇ ਕੀ ਕਾਰਵਾਈ ਹੋਈ ਇਸ ਦੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਉਨ੍ਹਾਂ ਵੱਲੋਂ ਨਿਯਮਿਤ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਹਾਈ ਕੋਰਟ ਦੇ ਆਦੇਸ਼ ਅਨੁਸਾਰ ਕੁਝ ਸਟੈਚਰਾਂ 'ਤੇ ਕਾਰਵਾਈ ਵੀ ਸ਼ੁਰੂ ਹੋ ਗਈ ਹੈ। 
ਉਪ ਰਾਜਪਾਲ ਨੇ ਕਿਹਾ, ਟਰੈਫਿਕ ਜਾਮ ਵਾਲੇ ਚਿੰਨ੍ਹਿਤ ਥਾਂਵਾਂ ਦੇ ਨਾਲ-ਨਾਲ ਦਿੱਲੀ ਦੀ ਟਰੈਫਿਕ ਵਿਵਸਥਾ ਨੂੰ ਸਹੀ ਬਣਾਉਣ ਲਈ ਮਹੀਨੇ ਪਹਿਲਾਂ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਦਿਸ਼ਾ 'ਚ ਪਿਛਲੇ ਸਾਲ ਦਸੰਬਰ ਤੋਂ ਹੀ ਕੰਮ ਚਾਲੂ ਹੈ। ਇਸ ਸਾਲ ਜਨਵਰੀ ਮਹੀਨੇ 'ਚ ਉਪ ਰਾਜਪਾਲ ਦੇ ਨਿਰਦੇਸ਼ ਤੋਂ ਹੀ ਕੰਮ ਚਾਲੂ ਹੈ। ਇਸ ਸਾਲ ਜਨਵਰੀ ਮਹੀਨੇ 'ਚ ਉਪ ਰਾਜਪਾਲ ਦੇ ਨਿਰਦੇਸ਼ 'ਤੇ ਵੱਖ-ਵੱਖ ਏਜੰਸੀਆਂ ਨੂੰ ਮਿਲਾ ਕੇ 6 ਟਾਸਕ ਫੋਰਸ ਗਠਿਤ ਕੀਤੇ ਗਏ ਸਨ, ਜਿਨ੍ਹਾਂ ਦੇ ਸੰਬੰਧਤ ਪੁਲਸ ਡਿਪਟੀ ਕਮਿਸ਼ਨਰ (ਟਰੈਫਿਕ) ਚੇਅਰਮੈਨ ਹਨ। ਭੀੜ ਵਾਲੇ ਕਾਰੀਡੋਰ ਦੀ ਪਛਾਣ ਕਰ ਕੇ ਟਰੈਫਿਕ ਦੀ ਸਮੱਸਿਆ ਦੂਰ ਕਰਨ ਲਈ ਛੋਟੀ ਅਤੇ ਘੱਟ ਮਿਆਦ ਦੀ ਯੋਜਨਾ ਤਿਆਰ ਕੀਤੀ ਗਈ ਹੈ। ਟਾਸਕ ਫੋਰਸ ਨੇ ਕੁੱਲ 77 ਕਾਰੀਡੋਰ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਵਿਚੋਂ 28 ਕਾਰੀਡੋਰ ਏ ਸ਼੍ਰੇਣੀ ਵਾਲੇ ਪਹਿਲ ਦੇ ਆਧਾਰ ਉੱਤੇ ਚਿੰਨ੍ਹਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ ਉੱਤੇ ਕਬਜ਼ੇ ਵੀ ਚਿੰਨ੍ਹਿਤ ਕੀਤੇ ਗਏ ਹਨ, ਜਿਨ੍ਹਾਂ ਉੱਤੇ ਕਾਨੂੰਨ ਅਨੁਸਾਰ ਉੱਚਿਤ ਕਾਰਵਾਈ ਕੀਤੀ ਜਾਵੇਗੀ।


Related News