ਕੇਜਰੀਵਾਲ ਸਰਕਾਰ ਨੇ ਵਧਾਈ ਪੈਟਰੋਲ-ਡੀਜ਼ਲ ਦੀ ਕੀਮਤ, ਜਾਣੋ ਦਿੱਲੀ ''ਚ ਕੀ ਹੈ ਅੱਜ ਦੇ ਰੇਟ

05/05/2020 1:14:51 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ ਅਰਥ ਵਿਵਸਥਾ 'ਤੇ ਪੈਂਦੇ ਅਸਰ ਨੂੰ ਦੇਖਦੇ ਹੋਏ ਦਿੱਲੀ ਸਰਾਕਰ ਨੇ ਇਕ ਹੋਰ ਵੱਡਾ ਫੈਸਲਾ ਲਿਆ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾਉਣ ਦਾ ਫੈਸਲਾ ਲਿਆ ਹੈ। ਮੰਗਲਵਾਰ ਤੋਂ ਦਿੱਲੀ 'ਚ ਹੁਣ ਪੈਟਰੋਲ 1.67 ਰੁਪਏ ਅਤੇ 7.10 ਰੁਪਏ ਮਹਿੰਗਾ ਹੋ ਗਿਆ ਹੈ। ਮੰਗਲਵਾਰ ਨੂੰ ਰਾਜ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੋਹਾਂ 'ਤੇ ਹੀ ਵੈਟ ਵਧਾਉਣ ਦਾ ਐਲਾਨ ਕੀਤਾ। ਪੈਟਰੋਲ 'ਤੇ ਵੈਟ ਨੂੰ ਵਧਾ ਕੇ 27 ਫੀਸਦੀ ਤੋਂ 30 ਫੀਸਦੀ ਕਰ ਦਿੱਤਾ ਗਿਆ ਹੈ, ਜਦੋਂ ਕਿ ਡੀਜ਼ਲ 'ਤੇ 16.77 ਫੀਸਦੀ ਤੋਂ ਵਧਾ ਕੇ 30 ਫੀਸਦੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਲਿਖਿਆ ਕਿ ਮੁਸ਼ਕਲ ਸਮੇਂ 'ਚ ਸਖਤ ਫੈਸਲੇ ਲੈਣੇ ਪੈਂਦੇ ਹਨ, ਵਿੱਤ ਮੰਤਰੀ ਰਹਿੰਦੇ ਹੋਏ ਮੈਂ ਇਹੀ ਸਿੱਖਿਆ ਹੈ। ਜ਼ਿੰਦਗੀ ਹਮੇਸ਼ਾ ਹੀ ਸ਼ਾਨਦਾਰ ਨਹੀਂ ਹੁੰਦੀ।

ਇਸ ਦੇ ਨਾਲ ਦਿੱਲੀ 'ਚ ਹੁਣ ਪੈਟਰੋਲ ਦੀ ਕੀਮਤ 71.26 ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਡੀਜ਼ਲ ਦੀ ਕੀਮਤ ਵਧ ਕੇ 69.29 ਪ੍ਰਤੀ ਲੀਟਰ ਹੋ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਸੰਕਟ ਕਾਰਨ ਬੀਤੇ ਕਰੀਬ 40 ਦਿਨਾਂ ਤੋਂ ਸਭ ਕੁਝ ਲਾਕਡਾਊਨ ਹੈ, ਅਜਿਹੇ 'ਚ ਸਰਕਾਰ ਨੂੰ ਕਾਫ਼ੀ ਨੁਕਸਾਨ ਚੁੱਕਣਾ ਪੈਂਦਾ ਹੈ।


DIsha

Content Editor

Related News