ਕੇਜਰੀਵਾਲ ਵੱਲੋਂ ਚੀਨੀ ਸਾਮਾਨ ਦੇ ਬਾਈਕਾਟ ਦਾ ਐਲਾਨ, ਬੋਲੇ- ਅਸੀਂ ਭਾਰਤੀ ਉਤਪਾਦ ਹੀ ਖਰੀਦਾਂਗੇ

12/18/2022 4:37:08 PM

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਝੜਪ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਫ਼ੌਜੀਆਂ ਲਈ ਕੁਝ ਦਮ ਅਤੇ ਸਨਮਾਨ ਵਿਖਾਉਣ ਲਈ ਕਿਹਾ। ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਰਹੱਦ 'ਤੇ ਚੀਨ ਦਾ ਹਮਲਾਵਰ ਰੁਖ਼ ਵਧ ਰਿਹਾ ਹੈ, ਜਦਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਆਖਦੀ ਹੈ, 'ਸਭ ਕੁਝ ਠੀਕ ਹੈ।'

ਇਹ ਵੀ ਪੜ੍ਹੋ- ਧੀ ਜਨਮੀ ਤਾਂ ਪਿਤਾ ਨੇ ਰੈੱਡ ਕਾਰਪੇਟ ਵਿਛਾ ਕੇ ਕੀਤਾ ਸਵਾਗਤ, ਘਰ 'ਚ ਦੀਵਾਲੀ ਵਰਗਾ ਜਸ਼ਨ

ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਜਦੋਂ ਚੀਨ, ਭਾਰਤ 'ਤੇ ਹਮਲਾ ਕਰ ਰਿਹਾ ਹੈ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਚੀਨ ਤੋਂ ਦਰਾਮਦ ਜਾਰੀ ਰੱਖਣ ਦੀ ਇਜਾਜ਼ਤ ਕਿਉਂ ਦੇ ਰਹੀ ਹੈ? ਕੇਂਦਰ ਦੀ ਕੀ ਮਜਬੂਰੀ ਹੈ ਕਿ ਉਹ ਚੀਨ ਨਾਲ ਵਪਾਰ ਵਧਾ ਰਹੀ ਹੈ ?ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕਰਦਾ ਹਾਂ, ਅਸੀਂ ਭਾਰਤੀ ਉਤਪਾਦ ਖਰੀਦਾਂਗੇ ਭਾਵੇਂ ਉਨ੍ਹਾਂ ਦੀ ਕੀਮਤ ਦੁੱਗਣੀ ਕਿਉਂ ਨਾ ਹੋਵੇ।

 

ਇਹ ਵੀ ਪੜ੍ਹੋ- ਘਰ ਦੀ ਛੱਤ 'ਤੇ ਖੇਡ ਰਹੀ 9 ਸਾਲਾ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ

ਕੇਜਰੀਵਾਲ ਨੇ ਕਿਹਾ ਕਿ ਕੀ ਸਾਡੇ ਜਵਾਨਾਂ ਲਈ ਤੁਹਾਡੇ ਮਨ ਵਿਚ ਕੋਈ ਸਨਮਾਨ ਨਹੀਂ ਹੈ? ਥੋੜ੍ਹਾ ਦਮ ਵਿਖਾਓ। ਜੇਕਰ ਭਾਰਤ ਦੀ ਦਰਾਮਦੀ ਬੰਦ ਕਰ ਦਿੱਤੀ ਤਾਂ ਚੀਨ ਨੂੰ ਆਪਣੀ ਔਕਾਤ ਪਤਾ ਲੱਗ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਚੀਨ ਨੂੰ ਸਜ਼ਾ ਦੇਣ ਦੀ ਬਜਾਏ ਮੋਦੀ ਸਰਕਾਰ ਇਸ ਗੁਆਂਢੀ ਦੇਸ਼ ਤੋਂ ਵੱਡੀ ਮਾਤਰਾ 'ਚ ਦਰਾਮਦ ਦੀ ਆਗਿਆ ਦੇ ਕੇ 'ਬੀਜਿੰਗ ਨੂੰ ਇਨਾਮ' ਦੇ ਰਹੀ ਹੈ, ਜਦਕਿ ਭਾਰਤੀ ਫ਼ੌਜੀ ਚੀਨੀ ਫ਼ੌਜੀਆਂ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ ਅਤੇ ਆਪਣੀ ਜਾਨ ਤੱਕ ਦੇ ਦਿੰਦੇ ਹਨ। 

ਇਹ ਵੀ ਪੜ੍ਹੋ: ਸਕੂਲ ’ਚ ਖੇਡ ਮੁਕਾਬਲੇ ਦੌਰਾਨ ਵਿਦਿਆਰਥੀ ਦੀ ਗਰਦਨ ਦੇ ਆਰ-ਪਾਰ ਹੋਇਆ ਨੇਜਾ


Tanu

Content Editor

Related News