ਚੰਦਰਸ਼ੇਖਰ ਰਾਓ ਦਾ ‘ਰਿਮੋਟ ਕੰਟਰੋਲ’ ਮੋਦੀ ਦੇ ਕੋਲ : ਰਾਹੁਲ ਗਾਂਧੀ

Monday, Jul 03, 2023 - 11:39 AM (IST)

ਚੰਦਰਸ਼ੇਖਰ ਰਾਓ ਦਾ ‘ਰਿਮੋਟ ਕੰਟਰੋਲ’ ਮੋਦੀ ਦੇ ਕੋਲ : ਰਾਹੁਲ ਗਾਂਧੀ

ਖੰਮਮ (ਤੇਲੰਗਾਨਾ), (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ’ਤੇ ਤਿੱਖਾ ਹਮਲਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦਾ ‘ਰਿਮੋਟ ਕੰਟਰੋਲ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਹੈ। ਕਾਂਗਰਸੀ ਨੇਤਾ ਨੇ ਸੂਬੇ ਦੀ ਸੱਤਾਧਾਰੀ ਪਾਰਟੀ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਨੂੰ ਭਾਜਪਾ ਦੀ ‘ਬੀ-ਟੀਮ’ ਦੱਸਦੇ ਹੋਏ ਇਸ ਦਾ ਨਵਾਂ ਨਾਮਕਰਨ ‘ਬੀ. ਜੇ. ਪੀ. ਰਿਸ਼ਤੇਦਾਰ ਸਮਿਤੀ’ ਕੀਤਾ।

ਗਾਂਧੀ ਨੇ ਦੋਸ਼ ਲਾਇਆ ਕਿ ਰਾਓ ਅਤੇ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਉਨ੍ਹਾਂ ਨੂੰ (ਬੀ. ਆਰ. ਐੱਸ. ਨੂੰ) ਭਾਜਪਾ ਦੇ ਸਾਹਮਣੇ ਝੁਕਣ ਲਈ ਮਜਬੂਰ ਕਰ ਦਿੱਤਾ ਹੈ। ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਹੋਰ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਕਾਂਗਰਸ ਅਜਿਹੇ ਕਿਸੇ ਵੀ ਸਮੂਹ ’ਚ ਸ਼ਾਮਲ ਨਹੀਂ ਹੋਵੇਗੀ, ਜਿੱਥੇ ਬੀ. ਆਰ. ਐੱਸ. ਹੋਵੇਗੀ। ਗਾਂਧੀ ਨੇ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਬੀ. ਆਰ. ਐੱਸ. ਬੀ. ਜੇ. ਪੀ. ਰਿਸ਼ਤੇਦਾਰ ਕਮੇਟੀ ਵਾਂਗ ਹੈ। ਕੇ. ਸੀ. ਆਰ. (ਕੇ. ਚੰਦਰਸ਼ੇਖਰ ਰਾਓ.) ਸੋਚਦੇ ਹਨ ਕਿ ਉਹ ਰਾਜਾ ਹਨ ਅਤੇ ਤੇਲੰਗਾਨਾ ਉਨ੍ਹਾਂ ਦੀ ਰਿਆਸਤ ਹੈ।’’

ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਘਟਨਾਕ੍ਰਮ ਬਾਰੇ ਕੁਝ ਨਹੀਂ ਕਿਹਾ, ਜਿੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਅਜੀਤ ਪਵਾਰ 8 ਹੋਰ ਵਿਧਾਇਕਾਂ ਦੇ ਨਾਲ ਸਰਕਾਰ ’ਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਇਕ ਗੱਲ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਅਜਿਹੇ ਕਈ ਲੋਕ ਹਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਸਾਡੇ ਦਰਵਾਜੇ ਹਮੇਸ਼ਾ ਸਾਰਿਆਂ ਲਈ ਖੁੱਲ੍ਹੇ ਹਨ। ਜੋ ਵੀ ਕਾਂਗਰਸ ਦੀ ਵਿਚਾਰਧਾਰਾ ’ਚ ਵਿਸ਼ਵਾਸ ਰੱਖਦਾ ਹੈ, ਸਾਡੇ ਦਰਵਾਜੇ ਉਸ ਦੇ ਲਈ ਹਮੇਸ਼ਾ ਖੁੱਲ੍ਹੇ ਹਨ।


author

Rakesh

Content Editor

Related News