ਕਠੂਆ ਜ਼ਬਰ ਜਨਾਹ ਕੇਸ : ਕੋਰਟ ਨੇ ਫੈਸਲਾ ਇਕ ਹਫਤੇ ਲਈ ਰੱਖਿਆ ਸੁਰੱਖਿਅਤ

06/03/2019 6:02:57 PM

ਜੰਮੂ/ਪਠਾਨਕੋਟ : ਜੰਮੂ-ਕਸ਼ਮੀਰ ਦੇ ਕਠੂਆ 'ਚ ਪਿਛਲੇ ਸਾਲ ਇਕ ਬੱਚੀ ਨਾਲ ਹੋਏ ਜ਼ਬਰ ਜਨਾਹ ਮਾਮਲੇ 'ਚ ਕੋਰਟ ਨੇ ਆਪਣਾ ਫੈਸਲਾ ਸੁਰੱਖਿਆ ਰੱਖ ਲਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਜੂਨ ਨੂੰ ਹੋਵੇਗੀ ਅਤੇ ਫ਼ੈਸਲਾ ਸੁਣਾਏਗਾ। ਸੋਮਵਾਰ ਯਾਨੀ ਕਿ ਸੈਸ਼ਨ ਕੋਰਟ ਪਠਾਨਕੋਟ 'ਚ ਦੋਵਾਂ ਧਿਰਾਂ ਦੀ ਬਹਿਸ ਪੂਰੀ ਹੋ ਗਈ ਹੈ।ਦੋਹਾਂ ਪੱਖਾਂ ਦੀਆਂ ਦਲੀਲਾਂ ਪੂਰੀਆਂ ਹੋਣ ਮਗਰੋਂ ਕੋਰਟ ਨੇ ਇਕ ਹਫ਼ਤੇ ਲਈ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਇਕ ਸਾਲ ਪੁਰਾਣੇ ਇਸ ਜ਼ਬਰ ਜਨਾਹ ਮਾਮਲੇ 'ਚ ਪੀੜਤ ਅਤੇ ਬਚਾਅ ਪੱਖ ਦੀਆਂ ਦਲੀਲਾਂ, ਗਵਾਹ ਅਤੇ ਹੋਰ ਕਾਨੂੰਨੀ ਕਾਰਵਾਈ ਪੂਰੀ ਹੋਈ ਹੈ। 


ਜ਼ਬਰ ਜਨਾਹ ਦੇ ਦੋਸ਼ ਵਿਚ 7 ਮੁਲਜ਼ਮਾਂ ਨੂੰ ਲੈ ਕੇ ਕੋਰਟ 10 ਜੂਨ ਨੂੰ ਆਪਣਾ ਫ਼ੈਸਲਾ ਸੁਣਾਏਗੀ ।ਇਸ ਤੋਂ ਪਹਿਲਾਂ ਸੋਮਵਾਰ ਨੂੰ 7 ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਅਤੇ ਮਾਹਰ ਜੱਜ ਸਾਹਮਣੇ ਕੇਸ ਦੀ ਬਹਿਸ ਦੀ ਪ੍ਰਕਿਰਿਆ ਪੂਰੀ ਹੋਈ। ਜੱਜ ਡਾ. ਤੇਜਵਿੰਦਰ ਸਿੰਘ ਹੁਣ ਅਗਲੇ ਸੋਮਵਾਰ ਨੂੰ ਕੇਸ ਦਾ ਫ਼ੈਸਲਾ ਸੁਣਾਉਣਗੇ। ਜ਼ਿਕਰਯੋਗ ਹੈ ਕਿ ਕਠੂਆ ਜ਼ਬਰ ਜਨਾਹ ਮਾਮਲਾ ਕੌਮਾਂਤਰੀ ਪੱਧਰ ਤਕ ਚਰਚਾ ਵਿਚ ਰਿਹਾ ਹੈ। ਮਾਮਲੇ ਦੇ ਫ਼ਿਰਕੂ ਰੂਪ ਲੈਣ 'ਤੇ ਇਸ ਕੇਸ ਨੂੰ ਪਠਾਨਕੋਟ ਕੋਰਟ 'ਚ ਸ਼ਿਫਟ ਕਰ ਕੇ ਸੁਪਰੀਮ ਕੋਰਟ ਨੇ ਵਿਸ਼ੇਸ਼ ਜੱਜ ਦੀ ਨਿਯੁਕਤੀ ਕੀਤੀ ਸੀ। ਪਿਛਲੇ ਇਕ ਸਾਲ ਤੋਂ ਮਾਮਲੇ ਦੀ ਲਗਾਤਾਰ ਸੁਣਵਾਈ ਹੋ ਰਹੀ ਹੈ ਜਦਕਿ, ਮੁਲਜ਼ਮਾਂ ਦੀ ਸੁਰੱਖਿਆ ਸਬੰਧੀ ਉਨ੍ਹਾਂ ਨੂੰ ਗੁਰਦਾਸਪੁਰ ਜੇਲ ਵਿਚ ਰੱਖਿਆ ਗਿਆ ਹੈ।


Related News