ਕਠੂਆ ਗੈਂਗਰੇਪ ਮਾਮਲਾ : ਜੰਮੂ-ਕਸ਼ਮੀਰ ਸਰਕਾਰ ਨੇ ਸੁਪਰੀਮ ਕੋਰਟ ''ਚ ਦਾਖਲ ਕੀਤਾ ਜਵਾਬ

04/26/2018 4:13:54 AM

ਨਵੀਂ ਦਿੱਲੀ— ਜੰਮੂ ਕਸ਼ਮੀਰ ਸਰਕਾਰ ਨੇ ਕਠੂਆ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਆਪਣਾ ਜਵਾਬ ਦਾਖਲ ਕਰ ਦਿੱਤਾ। ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਅਦਾਲਤ 'ਚ ਦੋਸ਼ ਪੱਤਰ ਦਾਖਲ ਹੁੰਦੇ ਸਮੇਂ 9 ਅਪ੍ਰੈਲ ਨੂੰ ਸਲੋਗਨ ਚੱਲ ਰਿਹਾ ਸੀ। ਸਰਕਾਰ ਨੇ ਕੋਰਟ ਨੂੰ ਦੱਸਿਆ ਕਿ ਉਸ ਸਮੇਂ ਮੈਜਿਸਟ੍ਰੇਟ ਨੇ ਆਪਣੇ ਆਦੇਸ਼ 'ਚ ਵੀ ਕਿਹਾ ਸੀ ਕਿ ਸ਼ੋਰ ਤੇ ਪ੍ਰਦਰਸ਼ਨ ਕਾਰਨ ਕੋਰਟ 'ਚ ਦੋਸ਼ ਪੱਤਰ ਨੂੰ ਸਵੀਕਾਰ ਨਹੀਂ ਕਰ ਸਕੇ। ਉਸ ਦੌਰਾਨ ਦੋਸ਼ੀ ਨੂੰ ਵੀ ਕੋਰਟ 'ਚ ਪੇਸ਼ ਨਹੀਂ ਕਰ ਸਕੇ ਤੇ ਬਾਅਦ 'ਚ ਉਸ ਨੂੰ ਘਰ 'ਚ ਪੇਸ਼ ਕੀਤਾ ਗਿਆ। ਇੰਨਾ ਹੀ ਨਹੀਂ ਦੋਸੀਆਂ ਨੂੰ ਵੈਨ ਤੋਂ ਬਾਹਰ ਵੀ ਨਹੀਂ ਆਉਣ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕਠੂਆ ਗੈਂਗ ਰੇਪ ਮਾਮਲੇ 'ਚ ਮੁੱਖ ਦੋਸ਼ੀ ਸੰਜੀਲ ਰਾਮ ਨੇ ਵੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ 'ਚ ਕੇਸ ਨੂੰ ਜੰਮੂ-ਕਸ਼ਮੀਰ ਤੋਂ ਬਾਹਰ ਟਰਾਂਸਫਰ ਕਰਨ ਦਾ ਵਿਰੋਧ ਕੀਤਾ ਗਿਆ ਹੈ। ਮੁੱਖ ਦੋਸ਼ੀ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਸਿਰਫ ਸ਼ਿਕਾਇਤਕਰਤਾ ਦੀ ਸੁਵਿਧਾ ਲਈ ਕੇਸ ਨੂੰ ਜੰਮੂ ਤੋਂ ਬਾਹਰ ਟਰਾਂਸਫਰ ਨਹੀਂ ਕੀਤਾ ਸਕਦਾ। ਪਟੀਸ਼ਨ 'ਚ ਇਹ ਕਿਹਾ ਕਿ ਉਸ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਉਸ ਨੇ ਕੋਰਟ ਨੂੰ ਅਪੀਲ ਕੀਤਾ ਹੈ ਕਿ ਕੇਸ ਨੂੰ ਜੰਮੂ ਤੋਂ ਕਿਸੇ ਦੂਜੇ ਸੂਬੇ 'ਚ ਟਰਾਂਸਫਰ ਕਰਨ ਤੋਂ ਪਹਿਲਾਂ ਉਸ ਦੀ ਦਲੀਲ ਵੀ ਸੁਣੀ ਜਾਵੇ। ਇਸ ਮਾਮਲੇ 'ਚ ਸੁਪਰੀਮ ਕੋਰਟ ਵੀਰਵਾਰ ਨੂੰ ਸੁਣਵਾਈ ਕਰੇਗਾ।


Related News