ਕਸ਼ਮੀਰੀ ਪੰਡਿਤ ਦੀ PM ਮੋਦੀ ਨੂੰ ਅਪੀਲ, ਉਪ ਰਾਜਪਾਲ ਮਨੋਜ ਸਿਨਹਾ ਨੂੰ ਤੁਰੰਤ ਹਟਾਓ
Tuesday, Feb 28, 2023 - 11:29 AM (IST)
ਸ਼੍ਰੀਨਗਰ- ਕਸ਼ਮੀਰੀ ਪੰਡਿਤ ਸੰਘਰਸ਼ ਕਮੇਟੀ (KPSS) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਤੁਰੰਤ ਹਟਾਉਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਐਤਵਾਰ ਦੀ ਸਵੇਰ ਨੂੰ ਇਕ ਬੈਂਕ 'ਚ ਸੁਰੱਖਿਆ ਗਾਰਡ ਦੇ ਰੂਪ 'ਚ ਵਰਕਰ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਦਾ ਅੱਤਾਵਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਕਤੂਬਰ 2021 ਮਗਰੋਂ ਘਾਟੀ 'ਚ ਮਾਰੇ ਜਾਣ ਵਾਲੇ ਸੰਜੇ ਚੌਥੇ ਕਸ਼ਮੀਰ ਪੰਡਿਤ ਹਨ। KPSS ਦੇ ਪ੍ਰਧਾਨ ਸੰਜੇ ਕੇ. ਟਿੰਕੂ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ ਸਰਕਾਰ ਨੂੰ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਵੇਖਦੇ ਹੋਏ ਮੌਜੂਦਾ ਉਪ ਰਾਜਪਾਲ ਦੀ ਅਸਫ਼ਲਤਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੁਲਵਾਮਾ 'ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਨੂੰ ਗੋਲ਼ੀਆਂ ਨਾਲ ਭੁੰਨਿਆ, ਘਰ ਤੋਂ ਕੁੱਝ ਕਦਮਾਂ ਦੀ ਦੂਰੀ 'ਤੇ ਕੀਤਾ ਕਤਲ
KPSS ਦੇ ਪ੍ਰਧਾਨ ਟਿੰਕੂ ਨੇ ਕਿਹਾ ਕਿ ਸਾਡਾ ਸੰਗਠਨ ਨਿਮਰਤਾਪੂਰਵਕ ਹੱਥ ਜੋੜ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦਾ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਕਸ਼ਮੀਰੀ ਪੰਡਿਤਾਂ ਨੂੰ ਮਾਰਨ ਲਈ ਮੌਜੂਦਾ ਉਪ ਰਾਜਪਾਲ ਨੂੰ ਤੁਰੰਤ ਬਦਲਣ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀ ਯੁੱਧ ਚਾਹੁੰਦੇ ਹਨ ਅਤੇ ਭਾਰਤ ਸਰਕਾਰ ਨੂੰ ਖੁੱਲ੍ਹੇ ਦਿਲ ਨਾਲ ਇਸ ਚੁਣੌਤੀ 'ਤੇ ਵਿਚਾਰ ਕਰਨਾ ਚਾਹੀਦਾ ਹੈ। ਕਸ਼ਮੀਰੀ ਪੰਡਿਤਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਜ਼ਿੰਦਗੀ ਨੂੰ ਖ਼ਤਰੇ 'ਚ ਪਾਉਣਾ ਬੰਦ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ- 'ਵਨ ਰੈਂਕ-ਵਨ ਪੈਨਸ਼ਨ' ਮਾਮਲਾ: SC ਨੇ ਰੱਖਿਆ ਮੰਤਰਾਲਾ ਨੂੰ ਲਾਈ ਫ਼ਟਕਾਰ, ਕਿਹਾ- 'ਕਿਸ਼ਤਾਂ 'ਚ ਪੈਨਸ਼ਨ ਕਿਉਂ?'
ਟਿੰਕੂ ਮੁਤਾਬਕ 1990 ਤੋਂ ਕਸ਼ਮੀਰੀ ਪੰਡਿਤਾਂ ਲਈ ਕਸ਼ਮੀਰ ਵਿਚ ਕਾਲਾ ਸਮਾਂ ਜਾਰੀ ਹੈ ਅਤੇ ਦੁਨੀਆ ਇਸ ਮੁੱਦੇ 'ਤੇ ਗੂੰਗੀ ਅਤੇ ਅੰਨ੍ਹੀ ਹੋ ਗਈ ਹੈ। ਇਸਲਾਮੀ ਦੇਸ਼ ਅਤੇ ਵਿਦਵਾਨ ਵਾਰ-ਵਾਰ ਦਾਅਵਾ ਕਰਦੇ ਹਨ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਉਨ੍ਹਾਂ ਨੂੰ ਕਸ਼ਮੀਰ 'ਚ ਇਹ ਵੇਖਣ ਦੀ ਜ਼ਰੂਰਤ ਹੈ ਕਿ ਇੱਥੇ ਨਾ ਸਿਰਫ਼ ਉਸ ਦਾ ਇਕ ਧਰਮ ਹੈ, ਸਗੋਂ ਇਕ ਚਿਹਰਾ ਵੀ ਹੈ।
ਇਹ ਵੀ ਪੜ੍ਹੋ- ਸ਼ਖ਼ਸ ਨੇ ਜਿਊਂਦੇ ਜੀਅ ਆਪਣੇ ਤੇ ਪਤਨੀ ਲਈ ਬਣਵਾਈਆਂ ਸੰਗਮਰਮਰ ਦੀਆਂ ਕਬਰਾਂ, ਵਜ੍ਹਾ ਜਾਣ ਹੋਵੋਗੇ ਹੈਰਾਨ