ਕਸ਼ਮੀਰ ਦੇ ਇਸ ਪਿੰਡ ਦੇ ਮੁਸਲਮਾਨਾਂ ਨੇ ਕੀਤੀ ਮਿਸਾਲ ਕਾਇਮ, ਪੰਡਤ ਦਾ ਕੀਤਾ ਅੰਤਿਮ ਸੰਸਕਾਰ

Friday, Oct 27, 2017 - 08:43 PM (IST)

ਕਸ਼ਮੀਰ ਦੇ ਇਸ ਪਿੰਡ ਦੇ ਮੁਸਲਮਾਨਾਂ ਨੇ ਕੀਤੀ ਮਿਸਾਲ ਕਾਇਮ, ਪੰਡਤ ਦਾ ਕੀਤਾ ਅੰਤਿਮ ਸੰਸਕਾਰ

ਸ਼੍ਰੀਨਗਰ— ਕਸ਼ਮੀਰ 'ਚ ਮੁਸਲਮਾਨਾਂ ਨੇ ਇਕ ਵਾਰ ਫਿਰ ਤੋਂ ਕਸ਼ਮੀਰੀ ਅਤੇ ਫਿਰਕੂ ਸਦਭਾਵਨਾ ਦੀ ਮਿਸਾਲ ਪੇਸ਼ ਕੀਤੀ ਹੈ। ਕਸ਼ਮੀਰ 'ਚ ਅਨੰਤਨਾਗ ਦੇ ਵਨਪੋਹ ਪਿੰਡ 'ਚ ਮੁਸਲਮਾਨਾਂ ਨੇ ਮਿਲ ਕੇ ਪੰਡਿਤ ਮਾਸਟਰ ਤ੍ਰਿਲੋਕੀਨਾਥ ਦਾ ਅੰਤਿਮ ਸੰਸਕਾਰ ਕੀਤਾ ਅਤੇ ਉਸ ਦੇ ਪਰਿਵਾਰ 'ਤੇ ਆਏ ਦੁੱਖ ਦੀ ਘੜੀ 'ਚ ਹਿੱਸੇਦਾਰ ਬਣੇ। ਪੰਡਤ ਤ੍ਰਿਲੋਕੀਨਾਥ ਵਨਪੋਹ ਦੇ ਮਸ਼ਹੂਰ ਅਧਿਆਪਕ ਸੀ। 
1990 'ਚ ਜਦੋਂ ਅੱਤਵਾਦ ਚੋਟੀ 'ਤੇ ਸੀ ਅਤੇ ਕਸ਼ਮੀਰੀ ਪੰਡਤ ਘਾਟੀ ਛੱਡ ਕੇ ਜਾ ਰਹੇ ਸਨ ਤਾਂ ਉਸ ਸਮੇਂ ਮਾਸਟਰ ਤ੍ਰਿਲੋਕੀਨਾਥ ਨੇ ਆਪਣੇ ਮੁਸਲਮਾਨ ਭਰਾਵਾਂ 'ਤੇ ਵਿਸ਼ਵਾਸ ਜਤਾਉਂਦੇ ਹੋਏ ਕਸ਼ਮੀਰ ਛੱਡਣ ਤੋਂ ਮਨਾ ਕਰ ਦਿੱਤਾ ਸੀ, ਜਿਸ ਦੌਰਾਨ ਉਹ ਆਪਣੇ ਪਰਿਵਾਰ ਸਮੇਤ ਵਨਪੋਹ 'ਚ ਹੀ ਰਹੇ। ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਭਾਰੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕ ਸ਼ਾਮਲ ਹੋਏ।
ਪੰਡਤ ਤ੍ਰਿਲੋਕੀਨਾਥ ਦੇ ਅੰਤਿਮ ਸੰਸਕਾਰ 'ਤੇ ਪਹੁੰਚੇ ਮੁਸਲਾਮਾਨਾਂ ਨੇ ਕਿਹਾ ਕਿ ਜੋ ਕਸ਼ਮੀਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਅਸੀਂ ਉਨ੍ਹਾਂ ਲਈ ਉਦਾਹਰਣ ਰੱਖਣਾ ਚਾਹੁੰਦੇ ਹਾਂ ਕਿ ਕਸ਼ਮੀਰ 'ਚ ਅਜੇ ਵੀ ਪਿਆਰ ਮੌਜੂਦ ਹੈ ਅਤੇ ਵਨਪੋਹ ਪਿੰਡ ਇਸ ਦੀ ਮਿਸਾਲ ਹੈ। 


Related News