ਕਸ਼ਮੀਰ ''ਚ ਅੱਤਵਾਦੀ ਹਮਲੇ ''ਚ ਤਿੰਨ ਜਵਾਨ ਜ਼ਖਮੀ

Thursday, Apr 18, 2019 - 09:44 AM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਕੁਲਗਾਮ ਜ਼ਿਲੇ 'ਚ 2 ਅੱਤਵਾਦੀ ਹਮਲਿਆਂ 'ਚ ਸੁਰੱਖਿਆ ਫੋਰਸ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਪੁਲਵਾਮਾ 'ਚ ਤਰਾਲ ਦੇ ਨੌਦਲ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਕੈਂਪਸ 'ਤੇ ਬੁੱਧਵਾਰ ਰਾਤ ਗ੍ਰੇਨੇਡ ਦਾਗ਼ੇ। ਹਮਲੇ 'ਚ ਹੈੱਡ ਕਾਂਸਟੇਬਲ ਟੀ. ਐੱਲ. ਪ੍ਰਸਾਦ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ, ਜਿਸ ਨਾਲ ਇਲਾਕੇ 'ਚ ਡਰ ਫੈਲ ਗਿਆ ਹੈ। ਬਾਅਦ 'ਚ ਨਜ਼ਦੀਕੀ ਕੈਂਪਾਂ ਤੋਂ ਸੁਰੱਖਿਆ ਫੋਰਸ ਅਤੇ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਦੇ ਜਵਾਨ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਏ। ਉਨ੍ਹਾਂ ਨੇ ਇਲਾਕੇ ਦੀ ਤਲਾਸ਼ੀ ਲਈ ਪਰ ਅੱਤਵਾਦੀ ਦੌੜਨ 'ਚ ਕਾਮਯਾਬ ਰਹੇ। ਇਸ ਦਰਮਿਆਨ ਕੁਲਗਾਮ ਦੇ ਖੁਦਵਾਨੀ 'ਚ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ਦੇ ਇਕ ਵਾਹਨ 'ਤੇ ਹਮਲਾ ਕਰ ਦਿੱਤਾ। ਹਮਲੇ 'ਚ 2 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੁਰੱਖਿਆ ਫੋਰਸਾਂ ਨੇ ਇਲਾਕੇ 'ਚ ਵਿਆਪਕ ਤਲਾਸ਼ ਮੁਹਿੰਮ ਚਲਾਈ ਪਰ ਅੱਤਵਾਦੀ ਫਰਾਰ ਹੋ ਗਏ।


DIsha

Content Editor

Related News