ਕਸ਼ਮੀਰ ''ਚ ਬਦਮਾਸ਼ਾਂ ਨੇ ਭਾਜਪਾ ਨੇਤਾ ਦੇ ਵਾਹਨ ਨੂੰ ਲਗਾਈ ਅੱਗ

Friday, Nov 01, 2019 - 04:11 PM (IST)

ਕਸ਼ਮੀਰ ''ਚ ਬਦਮਾਸ਼ਾਂ ਨੇ ਭਾਜਪਾ ਨੇਤਾ ਦੇ ਵਾਹਨ ਨੂੰ ਲਗਾਈ ਅੱਗ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਸ਼ੁੱਕਰਵਾਰ ਨੂੰ ਕੁਝ ਬਦਮਾਸ਼ਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਨੇਤਾ ਦੇ ਵਾਹਨ ਨੂੰ ਅੱਗ ਲੱਗਾ ਦਿੱਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਝ ਬਦਮਾਸ਼ਾਂ ਨੇ ਕੁਲਗਾਮ ਜ਼ਿਲੇ ਦੇ ਭਾਜਪਾ ਸਕੱਤਰ ਆਬਿਦ ਹੁਸੈਨ ਖਾਨ ਦੇ ਇਕ ਬਿਆਨ 'ਚ ਅੱਜ ਯਾਨੀ ਸ਼ੁੱਕਰਵਾਰ ਤੜਕੇ 1.20 ਵਜੇ ਅੱਗ ਲੱਗਾ ਦਿੱਤੀ।

ਵਾਹਨ 'ਚ ਅੱਗ ਉਸ ਸਮੇਂ ਲਗਾਈ ਗਈ, ਜਦੋਂ ਇਹ ਸ਼੍ਰੀ ਖਾਨ ਦੇ ਘਰ ਦੇ ਬਾਹਰ ਖੜ੍ਹਾ ਸੀ। ਖਾਨ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਕੁਲਗਾਮ 'ਚ ਹਾਲ ਹੀ 'ਚ ਨਵੇਂ ਚੁਣੇ ਭਾਜਪਾ ਦੇ ਬਲਾਕ ਡੈਵਲਪਮੈਂਟ ਕਮਿਸ਼ਨ (ਬੀ.ਡੀ.ਸੀ.) ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

DIsha

Content Editor

Related News