ਕਸ਼ਮੀਰ: ਸਕੂਲ ’ਚ ਗਾਇਆ ਗਿਆ ‘ਰਘੁਪਤੀ ਰਾਘਵ ਰਾਜਾਰਾਮ’, ਭੜਕੀ ਮਹਿਬੂਬਾ ਮੁਫਤੀ

09/20/2022 1:20:02 PM

ਜੰਮੂ- ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸਰਕਾਰੀ ਸਕੂਲਾਂ ’ਚ ਪ੍ਰਾਰਥਨਾ ’ਚ ‘ਹਿੰਦੂ ਭਜਨ’ ਰਘੁਪਤੀ ਰਾਘਵ ਰਾਜਾਰਾਮ ਗਾਉਣ ’ਤੇ ਇਤਰਾਜ਼ ਜਤਾਇਆ। ਦਰਅਸਲ ਕਸ਼ਮੀਰ ਦੇ ਕੁਲਗਾਮ ਦਾ ਇਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਸਕੂਲੀ ਬੱਚੇ ਰਘੂਪਤੀ ਰਾਘਵ ਰਾਜਾਰਾਮ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਸਕੂਲ ’ਚ ਭਜਨ ਗਾਣਾ ਮਹਿਬੂਬਾ ਨੂੰ ਪਸੰਦ ਨਹੀਂ ਆਇਆ। 

 

ਇਸ ਨੂੰ ਲੈ ਕੇ ਮੁਫਤੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਧਾਰਮਿਕ ਵਿਦਵਾਨਾਂ ਨੂੰ ਜੇਲ੍ਹ ’ਚ ਬੰਦ ਕਰਨਾ, ਜਾਮਾ ਮਸਜਿਦ ਨੂੰ ਬੰਦ ਕਰਨਾ ਅਤੇ ਇੱਥੇ ਸਕੂਲੀ ਬੱਚਿਆਂ ਨੂੰ ਹਿੰਦੂ ਭਜਨ ਗਾਉਣ ਲਈ ਨਿਰਦੇਸ਼ ਦੇਣਾ ਕਸ਼ਮੀਰ ’ਚ ਭਾਰਤ ਸਰਕਾਰ ਦੇ ਅਸਲ ਹਿੰਦੂਤਵ ਏਜੰਡੇ ਨੂੰ ਉਜਾਗਰ ਕਰਦਾ ਹੈ। ਇਨ੍ਹਾਂ ਹੁਕਮਾਂ ਤੋਂ ਇਨਕਾਰ ਕਰਨਾ PSA ਅਤੇ UAPA ਨੂੰ ਸੱਦਾ ਦਿੰਦਾ ਹੈ। ਇਹ ਉਹ ਕੀਮਤ ਹੈ ਜੋ ਅਸੀਂ ਇਸ ‘ਬਦਲਦੇ ਜੰਮੂ-ਕਸ਼ਮੀਰ’ ਲਈ ਅਦਾ ਕਰ ਰਹੇ ਹਾਂ।


Tanu

Content Editor

Related News