ਕਾਸ਼ੀ ''ਚ ਦਿੱਸਿਆ ''ਮਹਾਕੁੰਭ'' ਵਰਗਾ ਨਜ਼ਾਰਾ, ਨਵੇਂ ਸਾਲ ਦੇ 2 ਦਿਨ ਪਹਿਲਾਂ ਤੋਂ ਲੱਗੀ ਭਾਰੀ ਭੀੜ
Tuesday, Dec 30, 2025 - 01:30 PM (IST)
ਵਾਰਾਣਸੀ- ਧਾਰਮਿਕ ਨਗਰੀ ਕਾਸ਼ੀ 'ਚ ਨਵੇਂ ਸਾਲ 2026 ਦੇ ਸਵਾਗਤ ਲਈ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਅਤੇ ਸੈਲਾਨੀ ਪਹੁੰਚ ਰਹੇ ਹਨ। ਵਿਸ਼ਵਨਾਥ ਧਾਮ ਤੋਂ ਲੈ ਕੇ ਕਾਸ਼ੀ ਦੇ ਗੰਗਾ ਘਾਟਾਂ 'ਤੇ ਹੋਣ ਵਾਲੀ ਆਰਤੀ 'ਚ ਮਹਾਕੁੰਭ ਅਤੇ ਦੇਵ ਦੀਵਾਲੀ ਵਰਗੀ ਭੀੜ ਨਜ਼ਰ ਆਉਣ ਲੱਗੀ ਹੈ। ਇਸ ਵਾਰ ਨਵੇਂ ਸਾਲ ਦੇ 2 ਦਿਨ ਪਹਿਲਾਂ ਤੋਂ ਹੀ ਭੀੜ ਨਜ਼ਰ ਆ ਰਹੀ ਹੈ। ਕਾਸ਼ੀ 'ਚ ਇੰਨੀਂ ਦਿਨੀਂ ਹੋਟਲ, ਗੈਸਟ ਹਾਊਸ ਅਤੇ ਧਰਮਸ਼ਾਲਾਵਾਂ ਪਹਿਲਾਂ ਤੋਂ ਹੀ ਬੁੱਕ ਹੋ ਚੁੱਕੀਆਂ ਹਨ। ਟਰੈਵਲ ਏਜੰਸੀਆਂ ਦੀਆਂ ਗੱਡੀਆਂ ਵੀ ਤੇਜ਼ੀ ਨਾਲ ਬੁੱਕ ਹੋ ਰਹੀਆਂ ਹਨ। ਹੋਟਲ ਵਪਾਰੀ ਪੀ.ਆਰ. ਸਿੰਘ ਨੇ ਦੱਸਿਆ ਕਿ ਹਰ ਦਿਨ ਇਕ ਲੱਖ ਤੋਂ ਵੱਧ ਲੋਕਾਂ ਕਾਸ਼ੀ ਆ ਰਹੇ ਹਨ। ਗੋਦੌਲੀਆ, ਦਸ਼ਾਸ਼ਵਮੇਧ ਚੌਕ, ਬਾਂਸ ਫਾਟਕ, ਭੇਲੂਪੁਰ, ਸੋਨਾਰਪੁਰਾ, ਸਿਗਰਾ, ਲਹੁਰਾਬੀਰ ਸਣੇ ਕਈ ਇਲਾਕਿਆਂ ਦੇ ਹੋਟਲ ਫੁੱਲ ਹਨ।

ਇਹ ਵੀ ਪੜ੍ਹੋ : ਗੋਲਗੱਪੇ ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! AIIMS ਦੇ ਡਾਕਟਰ ਨੇ ਦੇ'ਤੀ ਵੱਡੀ ਚਿਤਾਵਨੀ
ਗੱਡੀਆਂ ਵੀ ਕਾਸ਼ੀ ਤੋਂ ਪ੍ਰਯਾਗਰਾਜ ਅਤੇ ਅਯੁੱਧਿਆ ਲਈ ਖੂਬ ਬੁੱਕ ਹੋ ਰਹੀਆਂ ਹਨ। ਲਗਾਤਾਰ ਛੁੱਟੀਆਂ ਕਾਰਨ ਭੀੜ ਹੋਰ ਵਧਣ ਦੀ ਉਮੀਦ ਹੈ। ਓਡੀਸ਼ਾ ਤੋਂ ਕਾਸ਼ੀ ਘੁੰਮਣ ਆਏ ਸੈਲਾਨੀ ਸ਼ਿਵਾਕਾਂਤ ਮੁਰਲੀ ਨੇ ਦੱਸਿਆ ਕਿ ਕਾਸ਼ੀ ਨੂੰ ਦੁਨੀਆ ਦਾ ਹਰ ਵਿਅਕਤੀ ਦੇਖਣਾ ਚਾਹੁੰਦਾ ਹੈ। ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰ ਕੇ ਸ਼ਾਨਦਾਰ ਗੰਗਾ ਆਰਤੀ ਦੇਖ ਕੇ ਗੰਗਾ ਵਿਹਾਰ ਦਾ ਆਨੰਦ ਕਿਤੇ ਹੋਰ ਨਹੀਂ ਮਿਲੇਗਾ। ਮੁੰਬਈ ਤੋਂ ਆਈ ਰਸ਼ਮੀ ਬੈਨਰਜੀ ਨੇ ਦੱਸਿਆ ਕਿ ਗੋਆ ਤੋਂ ਵੀ ਵੱਧ ਭੀੜ ਕਾਸ਼ੀ ਦੇ ਗੰਗਾ ਘਾਟਾਂ 'ਤੇ ਹੋ ਰਹੀ ਹੈ। ਕਾਸ਼ੀ ਇੰਨੀਂ ਦਿਨੀਂ ਧਾਰਮਿਕ ਸੈਲਾਨੀ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਅਰਥਸ਼ਾਸਤਰ ਮਾਹਿਰ ਏਕੇ ਮਿਸ਼ਰ ਨੇ ਦੱਸਿਆ ਕਿ ਅੱਜ ਤੋਂ 2 ਜਨਵਰੀ ਤੱਕ ਕਾਸ਼ੀ 'ਚ 70 ਤੋਂ 80 ਕਰੋੜ ਦਾ ਵਪਾਰ ਹੋਣ ਦਾ ਅਨੁਮਾਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
