ਕਾਸਗੰਜ ਹਾਦਸਾ:  24 ਮ੍ਰਿਤਕਾਂ ’ਚ ਸ਼ਾਮਲ 10 ਇਕੋ ਪਰਿਵਾਰ ਦੇ

Sunday, Feb 25, 2024 - 05:22 PM (IST)

ਕਾਸਗੰਜ ਹਾਦਸਾ:  24 ਮ੍ਰਿਤਕਾਂ ’ਚ ਸ਼ਾਮਲ 10 ਇਕੋ ਪਰਿਵਾਰ ਦੇ

ਲਖਨਊ/ਏਟਾ- ਏਟਾ ਜ਼ਿਲ੍ਹੇ ਦੇ ਨਗਲਾ ਕਸਾ ਪਿੰਡ ਤੋਂ ਗੰਗਾ ਇਸ਼ਨਾਨ ਲਈ ਟਰੈਕਟਰ ਟਰਾਲੀ ਰਾਹੀਂ ਕਾਸਗੰਜ ਜ਼ਿਲੇ ਦੇ ਪਟਿਆਲੀ ਖੇਤਰ ਵੱਲ ਜਾ ਰਹੇ ਜਿਨ੍ਹਾਂ 24 ਵਿਅਕਤੀਆਂ ਦੀ ਸ਼ਨੀਵਾਰ ਡੁੱਬਣ ਨਾਲ ਮੌਤ ਹੋ ਗਈ ਸੀ, ਉਨ੍ਹਾਂ ’ਚੋਂ 10 ਇਕੋ ਪਰਿਵਾਰ ਦੇ ਸਨ। ਐਤਵਾਰ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨਗਲਾ ਕਸਾ ਦੇ ਵਾਸੀ ਡੇਢ ਸਾਲਾ ਸਿੱਧੂ ਦੇ ਮੁੰਡਨ ਸੰਸਕਾਰ ਅਤੇ ਗੰਗਾ ਨਦੀ ਵਿਚ ਡੁੱਬਕੀ ਲਾਉਣ ਲਈ ਲੋਕ ਗੰਗਾ ਨਦੀ ਦੇ ਘਾਟ 'ਤੇ ਜਾ ਰਹੇ ਸਨ ਪਰ ਇਸ ਦੌਰਾਨ ਟਰੈਕਟਰ-ਟਰਾਲੀ ਪਲਟ ਕੇ ਤਾਲਾਬ ਵਿਚ ਡਿੱਗ ਗਈ। ਇਸ ਹਾਦਸੇ ਵਿਚ ਸਿੱਧੂ ਦੇ ਪਰਿਵਾਰ ਦੇ 10 ਲੋਕਾਂ ਸਮੇਤ 24 ਲੋਕਾਂ ਦੀ ਜਾਨ ਚੱਲੀ ਗਈ। ਸ਼ਨੀਵਾਰ ਸਵੇਰੇ ਵਾਪਰੇ ਇਸ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਵਿਚ 8 ਬੱਚੇ ਅਤੇ 14 ਔਰਤਾਂ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ- ਯੂ. ਪੀ. ਦੇ ਕਾਸਗੰਜ ’ਚ ਤਲਾਬ ’ਚ ਡਿੱਗੀ ਟਰੈਕਟਰ-ਟਰਾਲੀ, 54 ਡੁੱਬੇ, ਮਰਨ ਵਾਲਿਆਂ ਦੀ ਗਿਣਤੀ ਹੋਈ 24 ਮੌਤਾਂ

ਉੱਤਰ ਪ੍ਰਦੇਸ਼ ਦੇ ਗੰਨਾ ਮੰਤਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਪਿੰਡ ਨਗਲਾ ਕਸਾ ਦਾ ਦੌਰਾ ਕਰ ਕੇ ਜਾਨੀ ਨੁਕਸਾਨ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਇਕ ਬੱਚੇ ਦਾ ਮੁੰਡਨ ਸਮਾਰੋਹ ਸੀ। ਉਸ ਦਾ ਪਰਿਵਾਰ ਹੋਰਨਾਂ ਨਾਲ ਇਕ ਟਰੈਕਟਰ ਟਰਾਲੀ ’ਚ ਕਾਸਗੰਜ ਜਾ ਰਿਹਾ ਸੀ। ਬਦਕਿਸਮਤੀ ਨਾਲ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਟਰੈਕਟਰ ਕਿਸੇ ਹੋਰ ਦਾ ਸੀ। ਜਿਵੇਂ ਹੀ ਟਰੈਕਟਰ ਕਾਸਗੰਜ ਵੱਲ ਵਧਿਆ ਹੋਰ ਲੋਕ ਵੀ ਟਰੈਕਟਰ ਵਿਚ ਸਵਾਰ ਹੋਣ ਲੱਗੇ। ਮੰਤਰੀ ਨੇ ਦੱਸਿਆ ਕਿ ਕਾਸਗੰਜ ਜ਼ਿਲ੍ਹੇ ਵਿਚ ਸੜਕ ਕਿਨਾਰੇ ਇਕ ਤਾਲਾਬ ਹੈ, ਜੋ ਲੱਗਭਗ 3-4 ਫੁੱਟ ਡੂੰਘਾ ਹੈ। ਡਰਾਈਵਰ ਦੇ ਕੰਟਰੋਲ ਗੁਆ ਦੇਣ ਕਾਰਨ ਟਰੈਕਟਰ ਪਲਟ ਗਿਆ ਅਤੇ ਕਈ ਲੋਕਾਂ ਦੀ ਜਾਨ ਚੱਲੀ ਗਈ। ਪੂਰਾ ਪਿੰਡ ਡੂੰਘੇ ਸਦਮੇ ਵਿਚ ਹੈ। 
 


author

Tanu

Content Editor

Related News