96 ਸਾਲਾ ਬਜ਼ੁਰਗ ਔਰਤ ਨੇ ਦਿੱਤੀ ਪ੍ਰੀਖਿਆ, ਪ੍ਰਾਪਤ ਕੀਤਾ ਪਹਿਲਾ ਸਥਾਨ

Thursday, Nov 01, 2018 - 06:02 PM (IST)

96 ਸਾਲਾ ਬਜ਼ੁਰਗ ਔਰਤ ਨੇ ਦਿੱਤੀ ਪ੍ਰੀਖਿਆ, ਪ੍ਰਾਪਤ ਕੀਤਾ ਪਹਿਲਾ ਸਥਾਨ

ਕੇਰਲ— ਕਿਸੇ ਵੀ ਕੰਮ ਨੂੰ ਕਰਨ ਲਈ ਸਿੱਖਣ ਅਤੇ ਸਮਝਣ ਦੇ ਲਈ ਜਨੂੰਨ ਦੀ ਲੋੜ ਹੁੰਦੀ ਹੈ। ਅਜਿਹਾ ਕਮਾਲ ਦਾ ਜਨੂੰਨ ਕੇਰਲ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ 96 ਸਾਲ ਦੀ ਇਕ ਬਜ਼ੁਰਗ ਔਰਤ ਨੇ ਨਾ ਸਿਰਫ ਪ੍ਰੀਖਿਆ ਦਿੱਤੀ ਸਗੋਂ 100 ਚੋਂ 98 ਅੰਕ ਵੀ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਮੁੱਖ ਮੰਤਰੀ ਦੇਣਗੇ ਇਸ ਬਜ਼ੁਰਗ ਔਰਤ ਨੂੰ ਮੈਰਿਟ ਸਰਟੀਫਿਕੇਟ- 
ਇਸ 96 ਸਾਲਾ ਬਜ਼ੁਰਗ ਔਰਤ ਦਾ ਨਾਂ ਕਾਰਤਿਆਨੀ ਅੰਮਾ ਹੈ ਤੇ ਇਹ ਕੇਰਲ ਦੇ ਅਲਪੁਜਾ ਜ਼ਿਲੇ 'ਚ ਚੇਪੜ ਕਸਬੇ ਦੀ ਰਹਿਣ ਵਾਲੀ ਹੈ। ਹੁਣ ਇਹ ਬਜ਼ੁਰਗ ਔਰਤ ਆਪਣੀ ਜ਼ਿੰਦਗੀ 'ਚ ਪਹਿਲਾ ਮੈਰਿਟ ਸਰਟੀਫਿਕੇਟ ਲੈਣ ਲਈ ਕੁਝ ਹੀ ਪਲਾਂ ਦੀ ਦੂਰੀ 'ਤੇ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੈਯਨ ਦੇ ਹੱਥੋ ਵਰਣਮਾਲਾ ਦੀ ਸਾਖਰਤਾ ਸਰਟੀਫਿਕੇਟ ਮਿਲਣ ਵਾਲਾ ਹੈ।

ਸਾਖਰਤਾ ਪ੍ਰੀਖਿਆ ਦਾ ਆਯੋਜਨ -
ਇਹ ਸਾਖਰਤਾ ਪ੍ਰੀਖਿਆ ਦਾ ਆਯੋਜਨ 5 ਅਗਸਤ ਨੂੰ ਹੋਇਆ ਸੀ ਜਿਸ 'ਚ ਲਗਭਗ 42,933 ਲੋਕਾਂ ਨੇ ਹਿੱਸਾ ਲਿਆ ਸੀ। ਕਾਰਤਿਆਨੀ ਅੰਮਾ ਵੀ ਉਨ੍ਹਾਂ ਬਜ਼ੁਰਗ ਔਰਤਾਂ 'ਚੋਂ ਇਕ ਸੀ। ਇਸ ਬਜ਼ੁਰਗ ਔਰਤ ਨੇ ਸਾਖਰਤਾ ਮੁਹਿੰਮ ਦੇ ਤਹਿਤ ਇਹ ਪ੍ਰੀਖਿਆ ਦਿੱਤੀ ਹੈ ਅਤੇ ਮੈਰਿਟ ਲਿਸਟ 'ਚ ਸਥਾਨ ਪ੍ਰਾਪਤ ਕੀਤਾ ਹੈ। ਕੇਰਲਾ ਸਟੇਟ ਲਿਟਰੇਸੀ ਮਿਸ਼ਨ ਦੇ ਤਹਿਤ ਵੱਖ-ਵੱਖ ਵਰਗ ਦੇ ਉਨ੍ਹਾਂ ਲੋਕਾਂ ਲਈ ਸਮਾਨਤਾ ਪ੍ਰੀਖਿਆ ਆਯੋਜਿਤ ਕੀਤੀ ਹੈ, ਜੋ ਆਪਣੀ ਸਕੂਲੀ ਪ੍ਰੀਖਿਆ ਪੂਰੀ ਨਹੀਂ ਕਰ ਸਕੇ।

ਨਤੀਜਾ ਦੇਖ ਹੈਰਾਨ ਹੋਏ ਪਰਿਵਾਰਿਕ ਮੈਂਬਰ-
ਪ੍ਰੀਖਿਆ ਦੇਣ ਤੋਂ ਬਾਅਦ ਨਤੀਜਾ ਦੇਖ ਕੇ ਪਰਿਵਾਰਕ ਮੈਂਬਰ ਵੀ ਹੈਰਾਨ ਹੋ ਗਏ ਅਤੇ ਉਨ੍ਹਾਂ ਨੇ ਪੁੱਛਿਆ ਕਿ ਉਸ ਦੇ 2 ਨੰਬਰ ਘੱਟ ਕਿਉ ਆਏ ਹਨ? ਇਸ ਪ੍ਰੀਖਿਆ 'ਚ 100 ਅੰਕਾਂ ਦੇ ਸਵਾਲ ਪੁੱਛੇ ਗਏ ਸਨ, ਜਿਨ੍ਹਾਂ 'ਚ ਲਿਖਣ, ਪੜ੍ਹਨ ਅਤੇ ਗਣਿਤ ਦੀ ਸਮਝ ਦੀ ਜਾਂਚ ਕੀਤੀ ਗਈ ਸੀ, ਉਨ੍ਹਾਂ ਨੇ ਲਿਖਿਤ ਪ੍ਰੀਖਿਆ 'ਚ 40 ਚੋਂ 38 ਨੰਬਰ ਹਾਸਿਲ ਕੀਤੇ ਹਨ। 

ਪ੍ਰੀਖਿਆ ਦੀ ਤਿਆਰੀ-
ਇਹ ਬਜ਼ੁਰਗ ਔਰਤ ਪ੍ਰੀਖਿਆ ਦੀ ਤਿਆਰੀ ਲਈ ਘਰ 'ਚ ਹੀ ਰੋਜ਼ਾਨਾ 1 ਘੰਟਾ ਪੜ੍ਹਦੀ ਸੀ ਅਤੇ ਬਾਕੀ ਸਮਾਂ ਦਿਨ ਦੇ ਕਿਸੇ ਵੀ ਹਿੱਸੇ 'ਚ ਉਹ ਆਪਣੀ ਪੜ੍ਹਾਈ ਕਰਦੀ ਸੀ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਹੋਰ ਕਈ ਲੋਕਾਂ ਨੂੰ ਸਿੱਖਣ ਦੀ ਪ੍ਰੇਰਣਾ ਦਿੱਤੀ ਹੈ।


Related News