ਪਸੰਦ ਨਹੀਂ ਆਈ ਲਾੜੀ ਦੀ ਸਾੜ੍ਹੀ, ਮੰਡਪ ਛੱਡ ਭੱਜਿਆ ਲਾੜਾ

02/08/2020 4:52:05 PM

ਹਾਸਨ— ਕਰਨਾਟਕ 'ਚ ਇਕ ਵਿਆਹ ਸਿਰਫ ਇਸ ਕਰਕੇ ਟੁੱਟ ਗਿਆ ਕਿਉਂਕਿ ਲਾੜੇ ਦੇ ਮਾਤਾ-ਪਿਤਾ ਨੂੰ ਲਾੜੀ ਦੀ ਸਾੜ੍ਹੀ ਪਸੰਦ ਨਹੀਂ ਆਈ। ਉਥੇ ਹੀ ਇਸ ਗੱਲ ਦੀ ਖਬਰ ਜਿਵੇਂ ਹੀ ਲਾੜੇ ਨੂੰ ਲੱਗੀ, ਉਹ ਮੰਡਪ ਛੱਡ ਕੇ ਭੱਜ ਗਿਆ। ਦਰਅਸਲ ਲੜਕੇ ਅਤੇ ਲੜਕੀ ਦਾ ਵਿਆਹ ਲਵ ਕਮ ਅਰੇਂਜਡ ਸੀ, ਯਾਨੀ ਦੋਹਾਂ ਨੂੰ ਪਹਿਲਾਂ ਪਿਆਰ ਹੋਇਆ ਅਤੇ ਫਿਰ ਪਰਿਵਾਰ ਵਾਲੇ ਉਨ੍ਹਾਂ ਦੇ ਵਿਆਹ ਲਈ ਰਾਜੀ ਹੋ ਗਏ। ਇਹ ਘਟਨਾ ਕਰਨਾਟਕ ਦੇ ਹਾਸਨ ਜ਼ਿਲੇ ਦੀ ਹੀ।

ਲਾੜੀ ਦੀ ਸਾੜ੍ਹੀ ਖਰਾਬ ਕੁਆਲਿਟੀ ਦੀ ਸੀ
ਹਾਸਨ ਦੇ ਐੱਸ. ਪੀ. ਸ਼੍ਰੀਨਿਵਾਸ ਗੌੜਾ ਨੇ ਦੱਸਿਆ ਕਿ ਬੀ. ਐੱਨ. ਰਘੁਕੁਮਾਰ ਅਤੇ ਸੰਗੀਤਾ ਪਿਛਲੇ ਇਕ ਸਾਲ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਦੋਹਾਂ ਨੇ ਜਦੋਂ ਆਪਣੇ ਮਾਤਾ-ਪਿਤਾ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਸਹਿਮਤੀ ਦੇ ਦਿੱਤੀ। ਬੁੱਧਵਾਰ ਨੂੰ ਜਦੋਂ ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ ਤਾਂ ਲੜਕੀ ਦੀ ਸਾੜ੍ਹੀ ਦੇਖ ਕੇ ਰਘੁਕੁਮਾਰ ਦੇ ਮਾਤਾ-ਪਿਤਾ ਨਾਰਾਜ਼ ਹੋ ਗਏ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਲਾੜੀ ਦੀ ਸਾੜ੍ਹੀ ਖਰਾਬ ਕੁਆਲਿਟੀ ਦੀ ਸੀ।

ਲੜਕੀ ਨੂੰ ਸਾੜ੍ਹੀ ਬਦਲਣ ਲਈ ਕਿਹਾ
ਇਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਨੂੰ ਸਾੜ੍ਹੀ ਬਦਲਣ ਲਈ ਕਿਹਾ। ਇਸ ਛੋਟੀ ਜਿਹੀ ਗੱਲ ਦਾ ਬਤੰਗੜ ਬਣ ਗਿਆ ਅਤੇ ਦੋਹਾਂ ਪੱਖਾਂ ਵਿਚਾਲੇ ਬਹਿਸ ਹੋ ਗਈ। ਇਸ ਤੋਂ ਬਾਅਦ ਰਘੁਕੁਮਾਰ ਦੇ ਮਾਤਾ-ਪਿਤਾ ਨਾਰਾਜ਼ ਹੋ ਗਏ ਅਤੇ ਵਿਆਹ ਤੋੜਨ ਦੀ ਗੱਲ ਕਰ ਦਿੱਤੀ। ਇਸ ਗੱਲ ਨੂੰ ਸੁਣਦੇ ਹੀ ਰਘੁਕੁਮਾਰ ਉਥੋਂ ਨਿਕਲ ਗਿਆ। ਇਸ ਤੋਂ ਬਾਅਦ ਰਘੁਕੁਮਾਰ ਦਾ ਕੁਝ ਵੀ ਪਤਾ ਨਹੀਂ ਲੱਗਾ ਹੈ। ਪੁਲਸ ਨੇ ਰਘੁਕੁਮਾਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।


DIsha

Content Editor

Related News