ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਤਿੰਨ ਮਹੀਨੇ ਤਕ ਨਹੀਂ ਮਿਲੇਗੀ ਛੁੱਟੀ
Friday, Jul 03, 2026 - 05:30 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਮੁਲਾਜ਼ਮਾਂ ਨੂੰ ਤਿੰਨ ਮਹੀਨੇ ਤੱਕ ਛੁੱਟੀ ਨਹੀਂ ਮਿਲੇਗੀ। ਇਹ ਫੈਸਲਾ ਕਮਿਸ਼ਨਰ ਓਜਸਵੀ ਵੱਲੋਂ ਮਾਨਸੂਨ ਸੀਜ਼ਨ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦੇ ਹੱਲ ਦੇ ਮੁੱਦੇ ‘ਤੇ ਬੁਲਾਈ ਗਈ ਮੀਟਿੰਗ ਵਿਚ ਲਿਆ ਗਿਆ। ਉਨ੍ਹਾਂ ਨੇ ਬੁੱਢੇ ਨਾਲੇ, ਸੀਵਰੇਜ ਅਤੇ ਰੋਡ ਜਾਲੀਆਂ ਦੀ ਸਫਾਈ ਲਈ ਚਲਾਈ ਜਾ ਰਹੀ ਮੁਹਿੰਮ ਦੀ ਪ੍ਰੋਗ੍ਰੈਸ ਰਿਪੋਰਟ ਨੂੰ ਰਿਵਿਊ ਕੀਤਾ ਅਤੇ ਇਸ ਕੰਮ ਨੂੰ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਕਮਿਸ਼ਨਰ ਨੇ ਸਾਫ ਕਰ ਦਿੱਤਾ ਕਿ ਇਸ ਮਾਮਲੇ ਵਿਚ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿਸ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਸਾਰੇ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਹੋਣੇ ਚਾਹੀਦੇ ਹਨ ਜਿਸ ਲਈ ਜੁਆਇੰਟ ਕਮਿਸ਼ਨਰ, ਜ਼ੋਨਲ ਕਮਿਸ਼ਨਰ, ਐੱਸ.ਈ., ਐਕਸੀਅਨ ਨੂੰ ਵੀ ਹੇਠਲੇ ਸਟਾਫ ਦੇ ਨਾਲ ਰੈਗੂਲਰ ਗਰਾਊਂਡ ਜ਼ੀਰੋ ’ਤੇ ਚੈਕਿੰਗ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ
ਡਿਸਪੋਜ਼ਲ ਪੁਆਇੰਟਾਂ ’ਤੇ ਕੀਤਾ ਜਾਵੇਗਾ ਜਨਰੇਟਰ ਅਤੇ ਲਾਈਟਿੰਗ ਦਾ ਪ੍ਰਬੰਧ
ਕਮਿਸ਼ਨਰ ਦੇ ਨਿਰਦੇਸ਼ ਦਿੱਤੇ ਹਨ ਕਿ ਭਾਰੀ ਬਾਰਿਸ਼ ਦੌਰਾਨ ਲਾਈਟ ਬੰਦ ਹੋਣ ਦੀ ਸੂਰਤ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨਾਲ ਨਜਿੱਠਣ ਲਈ ਡਿਸਪੋਜ਼ਲ ਪੁਆਇੰਟ ’ਤੇ ਜਨਰੇਟਰ ਤੇ ਲਾਈਟਿੰਗ ਦਾ ਪ੍ਰਬੰਧ ਕੀਤਾ ਜਾਵੇ।
ਇਹ ਵੀ ਪੜ੍ਹੋ : ਸ਼ੱਕ ਨੇ ਉਜਾੜ 'ਤਾ ਘਰ, ਬਠਿੰਡਾ 'ਚ ਪਤੀ ਨੇ ਪਿੰਡ ਵਿਚਾਲੇ ਪਤਨੀ ਨੂੰ ਮਾਰੀਆਂ ਗੋਲ਼ੀਆਂ
ਇਹ ਵੀ ਦਿੱਤੇ ਗਏ ਨਿਰਦੇਸ਼ :
-ਬਾਰਿਸ਼ ਤੋਂ ਪਹਿਲਾਂ ਪੂਰਾ ਹੋਣਾ ਚਾਹੀਦਾ ਸੜਕਾਂ ਦੀ ਰਿਪੇਅਰ ਦਾ ਕੰਮ
-ਬੁੱਢੇ ਨਾਲੇ ਦੇ ਕੰਢੇ ਪੱਕੇ ਹੋਣੇ ਚਾਹੀਦੇ
-ਸ਼ਹਿਰ ਦੇ ਅੰਦਰੂਨੀ ਨਾਲਿਆਂ ਦੀ ਵੀ ਕੀਤੀ ਜਾਵੇ ਸਫਾਈ
- ਸੀਵਰੇਜ ਦੇ ਸਾਰੇ ਮੇਨਹੋਲ ’ਤੇ ਢੱਕਣ ਲਗਾਉਣ ਸਬੰਧੀ ਦੇਣਾ ਹੋਵੇਗਾ ਸਰਟੀਫਿਕੇਟ
-ਸੀਵਰੇਜ ਦੇ ਸਾਰੇ ਮੇਨਹੋਲ ’ਤੇ ਢੱਕਣ ਲਗਾਉਣ ਸਬੰਧੀ ਦੇਣਾ ਹੋਵੇਗਾ ਸਰਟੀਫਿਕੇਟ
-ਵਾਟਰ ਸਪਲਾਈ ਵਿਚ ਕਲੋਰੀਨੇਸ਼ਨ ਪੂਰੀ ਹੋਣੀ ਚਾਹੀਦੀ ਹੈ।
-ਸਲੱਮ ਏਰੀਆ ਵਿਚ ਫੋਗਿੰਗ ’ਤੇ ਜ਼ੋਰ
ਇਹ ਵੀ ਪੜ੍ਹੋ : ਪੰਜਾਬ ਭਾਜਪਾ 'ਚ ਨਿਯੁਕਤੀਆਂ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
