ਬੈਂਗਲੁਰੂ ''ਚ ਮਾਸਕ ਨਾ ਪਹਿਨਣ ਵਾਲਿਆਂ ਤੋਂ ਵਸੂਲਿਆ ਗਿਆ 3.43 ਲੱਖ ਰੁਪਏ ਦਾ ਜ਼ੁਰਮਾਨਾ

05/22/2020 1:15:22 PM

ਬੈਂਗਲੁਰੂ-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ 'ਤੇ ਕਰਨਾਟਕ ਸਰਕਾਰ ਨੇ ਜਨਤਕ ਥਾਵਾਂ 'ਤੇ ਨਿਕਲਦੇ ਸਮੇਂ ਮਾਸਕ ਪਹਿਨਣਾ ਅਤੇ ਚਿਹਰਾ ਢੱਕਣ ਦਾ ਨਿਯਮ ਲਾਗੂ ਕੀਤਾ ਸੀ। ਸੂਬੇ 'ਚ ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ 'ਤੇ 200 ਰੁਪਏ ਜ਼ੁਰਮਾਨਾ ਲਾਉਣ ਦਾ ਵੀ ਪ੍ਰਾਵਧਾਨ ਹੈ। ਸੂਬੇ 'ਚ ਮਾਸਕ ਨਾ ਲਗਾ ਕੇ ਘਰ ਤੋਂ ਬਾਹਰ ਨਿਕਲਣਾ ਹਜ਼ਾਰਾਂ ਲੋਕਾਂ ਨੂੰ ਕਾਫੀ ਮਹਿੰਗਾ ਪੈ ਗਿਆ। ਇਸ ਸਬੰਧੀ ਕਰਨਾਟਕ ਸਰਕਾਰ ਨੇ ਸੂਬੇ ਦੇ ਵੱਖ-ਵੱਖ ਜ਼ੋਨਾਂ ਤੋਂ ਵਸੂਲੇ ਗਏ ਜ਼ੁਰਮਾਨੇ ਦੇ ਅੰਕੜਿਆਂ ਨੂੰ ਜਾਰੀ ਕੀਤਾ ਹੈ। ਇਸ ਨਿਯਮ ਦੀ ਉਲੰਘਣਾ ਕਰਨ 'ਤੇ ਬਰੂਹਟ ਬੈਂਗਲੁਰੂ ਨਗਰ ਨਿਗਮ (ਬੀ.ਬੀ.ਐੱਮ.ਪੀ) ਨੇ 1715 ਲੋਕਾਂ ਤੋਂ 3 ਲੱਖ 43 ਹਜ਼ਾਰ ਦਾ ਜ਼ੁਰਮਾਨਾ ਵਸੂਲਿਆ ਹੈ। 

PunjabKesari

ਬੀ.ਬੀ.ਐੱਮ.ਪੀ ਨੇ ਸਰਕਾਰ ਦੇ ਇਸ ਆਦੇਸ਼ ਦਾ ਪਾਲਣ ਕਰ ਕੇ ਇਹ ਕਾਰਵਾਈ ਕੀਤੀ ਹੈ। ਨਗਰ ਨਿਗਮ ਵੱਲੋ ਸ਼ੁੱਕਰਵਾਰ ਨੂੰ ਜ਼ੋਨਵਾਰ ਉਲੰਘਣ ਕਰਨ ਦੇ ਮਾਮਲਿਆਂ ਅਤੇ ਵਸੂਲੀ ਕੀਤੀ ਗਈ ਰਾਸ਼ੀ ਦਾ ਅੰਕੜਾ ਜਾਰੀ ਕੀਤਾ, ਜਿਸ 'ਚ ਸਭ ਤੋਂ ਜ਼ਿਆਦਾ 584 ਮਾਮਲੇ ਪੂਰਬੀ ਜ਼ੋਨ ਦੇ ਸੀ। ਜ਼ੋਨ 'ਚ ਉਲੰਘਣ ਕਰਨ ਵਾਲਿਆਂ ਤੋਂ ਇਕ ਲੱਖ ਰੁਪਏ 16 ਹਜ਼ਾਰ 800 ਰੁਪਏ ਵਸੂਲੇ ਗਏ। ਸਭ ਤੋਂ ਘੱਟ 42 ਮਾਮਲੇ ਯੇਲਹੰਕਾ ਜ਼ੋਨ ਤੋਂ ਸੀ ਅਤੇ ਇੱਥੇ 8400 ਰੁਪਏ ਦਾ ਜ਼ੁਰਮਾਨਾ ਇਕੱਠਾ ਕੀਤਾ ਗਿਆ। ਮਹਾਦੇਵਾਪੁਰ ਜ਼ੋਨ ਉਲੰਘਣ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਰਿਹਾ ਹੈ ਅਤੇ ਇੱਥੇ 277 ਲੋਕਾਂ ਤੋਂ 55400 ਰੁਪਏ ਵਸੂਲੇ ਗਏ। ਪੱਛਮੀ ਜ਼ੋਨ 'ਚ 231 ਲੋਕਾਂ ਤੋਂ 46200 ਰੁਪਏ ਅਤੇ ਦੱਖਣ 'ਚ 182 ਤੋਂ 36400 ਰੁਪਏ , ਬੋਮਨਹੱਲੀ 'ਚ 106 ਤੋਂ 21 ਹਜ਼ਾਰ 200 ਰੁਪਏ ਅਤੇ ਦਸਰਹੱਲੀ 'ਚ 97 ਤੋਂ 19400 ਰੁਪਏ ਦਾ ਜ਼ੁਰਮਾਨਾ ਵਸੂਲਿਆ ਗਿਆ। ਇਸ ਤਰ੍ਹਾਂ 1715 ਲੋਕਾਂ ਤੋਂ 3 ਲੱਖ 43 ਹਜ਼ਾਰ ਰੁਪਏ ਜ਼ੁਰਮਾਨੇ ਦੇ ਰੂਪ 'ਚ ਇਕੱਠੇ ਹੋਏ।


Iqbalkaur

Content Editor

Related News