ਕੋਰੋਨਾ ਆਫ਼ਤ: ਛੁੱਟੀਆਂ ਖਤਮ, ਇਸ ਸੂਬੇ ਨੇ ਕਾਲਜਾਂ ਨੂੰ ਖੋਲ੍ਹਣ ਦਾ ਕੀਤਾ ਐਲਾਨ

Wednesday, Aug 26, 2020 - 06:31 PM (IST)

ਕੋਰੋਨਾ ਆਫ਼ਤ: ਛੁੱਟੀਆਂ ਖਤਮ, ਇਸ ਸੂਬੇ ਨੇ ਕਾਲਜਾਂ ਨੂੰ ਖੋਲ੍ਹਣ ਦਾ ਕੀਤਾ ਐਲਾਨ

ਬੈਂਗਲੁਰੂ— ਕੋਰੋਨਾ ਵਾਇਰਸ ਮਹਾਮਾਰੀ ਦਾ ਦੌਰ ਹੈ ਅਤੇ ਇਹ ਮਹਾਮਾਰੀ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ। ਕੋਰੋਨਾ ਆਫ਼ਤ ਦੌਰਾਨ ਦੇਸ਼ ਭਰ 'ਚ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ.) ਅਤੇ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) ਪ੍ਰੀਖਿਆ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਵਲੋਂ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ ਵਿਚ ਕਰਨਾਟਕ ਸਰਕਾਰ ਨੇ ਕਾਲਜਾਂ ਨੂੰ ਮੁੜ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਬੁੱਧਵਾਰ ਯਾਨੀ ਕਿ ਅੱਜ ਕਰਨਾਟਕ ਦੇ ਉੱਪ ਮੁੱਖ ਮੰਤਰੀ ਅਤੇ ਉੱਚ ਸਿੱਖਿਆ ਮੰਤਰੀ ਡਾ. ਅਸ਼ਵਥ ਨਾਰਾਇਣ ਸੀ. ਐੱਨ. ਨੇ ਕਿਹਾ ਕਿ ਸੂਬੇ 'ਚ ਆਉਣ ਵਾਲੀ 1 ਅਕਤੂਬਰ 2020 ਤੋਂ ਸਾਰੇ ਕਾਲਜ ਮੁੜ ਤੋਂ ਸ਼ੁਰੂ ਹੋਣਗੇ। 

ਇਹ ਵੀ ਪੜ੍ਹੋ: ਸੋਨੂੰ ਸੂਦ ਦੀ ਦਰਿਆਦਿਲੀ, ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਲਈ ਦਿੱਤੇ 'ਸਮਾਰਟ ਫੋਨ'

ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਐੱਸ. ਸੁਰੇਸ਼ ਕੁਮਾਰ ਨੇ ਕਿਹਾ ਕਿ ਇਸ ਵਾਰ ਸਿੱਖਿਅਕ ਸੈਸ਼ਨ ਦੀ ਸ਼ੁਰੂਆਤ 1 ਸਤੰਬਰ ਤੋਂ ਆਨਲਾਈਨ ਕਲਾਸ ਜ਼ਰੀਏ ਹੋਵੇਗੀ ਪਰ ਆਫ਼ਲਾਈਨ ਕਲਾਸ ਅਕਤੂਬਰ ਮਹੀਨੇ 'ਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਸਿੱਖਿਆ ਮਹਿਕਮਾ ਆਫ਼ਲਾਈਨ ਕਲਾਸਾਂ ਕਰਵਾਉਣ ਲਈ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਹੈ। ਸਾਰੇ ਕਾਲਜ ਅਕਤੂਬਰ ਵਿਚ ਸ਼ੁਰੂ ਹੋਣਗੇ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਵਿਦਿਆਰਥੀ ਕਲਾਸਾਂ 'ਚ ਸ਼ਾਮਲ ਹੋਣਗੇ। ਕਰਨਾਟਕ ਸਰਕਾਰ ਵਲੋਂ ਅਕਤੂਬਰ ਵਿਚ ਕਿਵੇਂ ਆਫ਼ਲਾਈਨ ਕਲਾਸਾਂ ਦਾ ਆਯੋਜਨ ਕਰੇਗੀ, ਇਸ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਕਰਨਾਟਕ 'ਚ ਕੋਰੋਨਾ ਕਾਰਨ ਪੀੜਤ ਮਰੀਜ਼ਾਂ ਦਾ ਅੰਕੜਾ 2.92 ਲੱਖ ਹੈ, ਇਨ੍ਹਾਂ ਵਿਚੋਂ 2,04,439 ਲੋਕ ਵਾਇਰਸ ਨੂੰ ਮਾਤ ਦੇ ਚੁੱਕੇ ਹਨ ਅਤੇ 4,958 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਹਾਲਾਤ 'ਤੇ ਬੋਲੇ ਕੇਜਰੀਵਾਲ- ਦਿੱਲੀ 'ਚ ਟੈਸਟਿੰਗ ਕਰਾਂਗੇ ਦੁੱਗਣੀ 

ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 32 ਲੱਖ ਦੇ ਪਾਰ, 59 ਹਜ਼ਾਰ ਤੋਂ ਵੱਧ ਹੋਈ ਮ੍ਰਿਤਕਾਂ ਦੀ ਗਿਣਤੀ

 

 


author

Tanu

Content Editor

Related News