ਕਾਰਗਿਲ ਵਿਜੇ ਦਿਵਸ ਦੇਸ਼ ਦੇ ਗੌਰਵ ਦਾ ਪ੍ਰਤੀਕ, PM ਮੋਦੀ ਨੇ ਸ਼ਹੀਦਾਂ ਨੂੰ ਕੀਤਾ ਨਮਨ

07/26/2022 10:36:10 AM

ਨੈਸ਼ਨਲ ਡੈਸਕ- ਦੇਸ਼ ਅੱਜ ਕਾਰਗਿਲ ਵਿਜੇ ਦਿਵਸ ’ਤੇ ਉਨ੍ਹਾਂ ਵੀਰ ਸ਼ਹੀਦਾਂ ਨੂੰ ਨਮਨ ਕਰ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ਮੌਕੇ ਦੇਸ਼ ਦੇ ਬਹਾਦਰ ਵੀਰ ਸਪੂਤਾਂ ਨੂੰ ਸਲਾਮ ਕੀਤਾ, ਜਿਨ੍ਹਾਂ ਨੇ ਮਾਤ ਭੂਮੀ ਦੀ ਰੱਖਿਆ ਲਈ ਅਦੁੱਤੀ ਸਾਹਸ ਦਾ ਪ੍ਰਦਰਸ਼ਨ ਕੀਤਾ। 

ਮੋਦੀ ਨੇ ਟਵੀਟ ਕੀਤਾ, ''ਕਾਰਗਿਲ ਵਿਜੇ ਦਿਵਸ ਮਾਂ ਭਾਰਤੀ ਦੇ ਗੌਰਵ ਅਤੇ ਸ਼ਾਨ ਦਾ ਪ੍ਰਤੀਕ ਹੈ। ਇਸ ਮੌਕੇ ਦੇਸ਼ ਦੇ ਉਨ੍ਹਾਂ ਸਾਰੇ ਬਹਾਦਰ ਪੁੱਤਰਾਂ ਨੂੰ ਮੇਰਾ ਸਲਾਮ, ਜਿਨ੍ਹਾਂ ਨੇ ਮਾਤ ਭੂਮੀ ਦੀ ਰੱਖਿਆ ਵਿਚ ਆਪਣੀ ਜਾਨ ਕੁਰਬਾਨ ਕੀਤੀ। ਜੈ ਹਿੰਦ!’’

 

ਦੱਸ ਦੇਈਏ ਕਿ ਭਾਰਤੀ ਫੌਜ ਨੇ ਲੱਦਾਖ ਦੇ ਕਾਰਗਿਲ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਲਗਭਗ ਤਿੰਨ ਮਹੀਨਿਆਂ ਦੀ ਲੜਾਈ ਤੋਂ ਬਾਅਦ ਜਿੱਤ ਦਾ ਐਲਾਨ ਕਰਦੇ ਹੋਏ 26 ਜੁਲਾਈ 1999 ਨੂੰ 'ਆਪਰੇਸ਼ਨ ਵਿਜੇ' ਦੀ ਸਫਲਤਾ ਦਾ ਐਲਾਨ ਕੀਤਾ। 26 ਜੁਲਾਈ ਨੂੰ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਨੂੰ ਯਾਦ ਕਰਨ ਲਈ 'ਕਾਰਗਿਲ ਵਿਜੇ ਦਿਵਸ' ਵਜੋਂ ਮਨਾਇਆ ਜਾਂਦਾ ਹੈ। 


Tanu

Content Editor

Related News