ਕਾਰਗਿਲ ਦਿਵਸ : ਫੌਜੀਆਂ ਦੀ ਬਹਾਦਰੀ ਦੀ ਯਾਦ ''ਚ ਪਹਿਲੀ ਟਰੇਨ ਰਵਾਨਾ

07/16/2019 12:46:49 PM

ਨਵੀਂ ਦਿੱਲੀ— ਕਾਰਗਿਲ ਵਿਜੇ ਦਿਵਸ ਮੌਕੇ ਭਾਰਤੀ ਫੌਜ ਦੀ ਜਿੱਤ ਨੂੰ ਬਿਆਨ ਕਰਨ ਵਾਲੇ ਪੋਸਟਰਾਂ ਨਾਲ ਸੋਮਵਾਰ ਨੂੰ ਦਿੱਲੀ-ਵਾਰਾਣਸੀ ਕਾਸ਼ੀ ਵਿਸ਼ਵਨਾਥ ਐਕਸਪ੍ਰੈੱਸ ਨੂੰ ਰਵਾਨਾ ਕੀਤਾ ਗਿਆ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ, ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਅਤੇ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਟਰੇਨ ਨੂੰ ਰਵਾਨਾ ਕੀਤਾ।PunjabKesariਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਕਾਰਗਿਲ ਯੁੱਧ ਦੇ 20 ਸਾਲ ਹੋਣ ਮੌਕੇ 10 ਟਰੇਨਾਂ ਨੂੰ ਰਵਾਨਾ ਕੀਤਾ ਜਾਵੇਗਾ, ਜਿਸ 'ਚ ਯੁੱਧ ਦੀ ਗਾਥਾ ਵਾਲੇ ਪੋਸਟਰ ਲਗਾਏ ਜਾਣਗੇ। ਕਾਸ਼ੀ ਵਿਸ਼ਵਨਾਥ ਐਕਸਪ੍ਰੈੱਸ ਇਸ ਤਰ੍ਹਾਂ ਦੀ ਪਹਿਲੀ ਟਰੇਨ ਹੈ। ਇਸ ਯੁੱਧ 'ਚ ਜਾਨ ਗਵਾਉਣ ਵਾਲੇ ਕੁਝ ਫੌਜੀਆਂ ਦੇ ਪਰਿਵਾਰ ਵੀ ਇਸ ਮੌਕੇ ਮੌਜੂਦ ਸਨ। ਹੋਰ ਟਰੇਨਾਂ 'ਚ ਬ੍ਰਹਮਾਪੁੱਤਰ ਮੇਲ, ਸੀਮਾਂਚਲ ਐਕਸਪ੍ਰੈੱਸ, ਗੋਂਡਵਾਨਾ ਐਕਸਪ੍ਰੈੱਸ ਅਤੇ ਗੋਆ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਹੈ। ਟਰੇਨਾਂ 'ਤੇ ਜੋ ਪੋਸਟਰ ਲਗਾਏ ਗਏ ਹਨ, ਉਸ 'ਚ ਕਾਰਗਿਲ ਵਿਜੇ ਦਿਵਸ ਲਿਖਿਆ ਹੋਇਆ ਹੈ। ਇਸ 'ਚ ਫੌਜ ਕਰਮਚਾਰੀਆਂ ਦੇ ਬਹਾਦਰੀ ਨੂੰ ਬਿਆਨ ਕਰਨ ਵਾਲੀਆਂ ਤਸਵੀਰਾਂ ਵੀ ਹਨ।


DIsha

Content Editor

Related News