ਭਾਰਤ ਨੇ ਜੰਗ ਨੂੰ ਪਹਿਲਾ ਨਹੀਂ ਆਖ਼ਰੀ ਬਦਲ ਮੰਨਿਆ, ਅਸੀਂ ਸ਼ਾਂਤੀ ’ਚ ਭਰੋਸਾ ਰੱਖਦੇ ਹਾਂ: PM ਮੋਦੀ
Monday, Oct 24, 2022 - 01:53 PM (IST)
ਕਾਰਗਿਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੇ ਹਮੇਸ਼ਾ ਜੰਗ ਨੂੰ ਆਖ਼ਰੀ ਬਦਲ ਦੇ ਰੂਪ ’ਚ ਵੇਖਿਆ ਹੈ ਪਰ ਹਥਿਆਰਬੰਦ ਦਸਤਿਆਂ ਕੋਲ ਦੇਸ਼ ’ਤੇ ਬੁਰੀ ਨਜ਼ਰ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਮੂੰਹ ਤੋੜ ਜਵਾਬ ਦੇਣ ਦੀ ਤਾਕਤ ਅਤੇ ਰਣਨੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੀਵਾਲੀ ’ਤੇ ਇੱਥੇ ਹਥਿਆਰਬੰਦ ਦਸਤਿਆਂ ਨੂੰ ਸੰਬੋਧਿਤ ਕਰਦੇ ਹੋਏ 1999 ’ਚ ਕਾਰਗਿਲ ਜੰਗ ਮਗਰੋਂ ਇਸ ਸਰਹੱਦੀ ਖੇਤਰ ਦੀ ਆਪਣੀ ਯਾਤਰਾ ਨੂੰ ਵੀ ਯਾਦ ਕੀਤਾ, ਜਦੋਂ ਭਾਰਤੀ ਫ਼ੌਜ ਨੇ ‘ਅੱਤਵਾਦ ਦੇ ਫ਼ਨ’ ਨੂੰ ਕੁਚਲਿਆ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਅਜਿਹਾ ਕੋਈ ਯੁੱਧ ਨਹੀਂ ਹੋਇਆ ਹੈ, ਜਦੋਂ ਕਾਰਗਿਲ ਨੇ ਜਿੱਤ ਦਾ ਝੰਡਾ ਨਾ ਲਹਿਰਾਇਆ ਹੋਵੇ।
ਇਹ ਵੀ ਪੜ੍ਹੋ- ਮਹਾਕਾਲ ਮੰਦਰ ’ਚ ਮਨਾਈ ਗਈ ਦੀਵਾਲੀ, 56 ਭੋਗ ਫਿਰ ਫੁੱਲਝੜੀਆਂ ਨਾਲ ਕੀਤੀ ਗਈ ਵਿਸ਼ੇਸ਼ ਆਰਤੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੀਵਾਲੀ ਅੱਤਵਾਦ ਦੇ ਖ਼ਾਤਮੇ ਦੇ ਤਿਉਹਾਰ ਦਾ ਪ੍ਰਤੀਕ ਹੈ। ਦੇਸ਼ ਦੀ ਸਰਹੱਦ ’ਤੇ ਦੀਵਾਲੀ ਮਨਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਕਾਰਗਿਲ ਜੰਗ ਨੂੰ ਨੇੜਿਓਂ ਵੇਖਿਆ ਹੈ। ਇਹ ਮੇਰਾ ਫਰਜ਼ ਸੀ ਜੋ ਮੈਨੂੰ ਉਸ ਸਮੇਂ ਕਾਰਗਿਲ ਲੈ ਆਇਆ ਸੀ। ਉਸ ਸਮੇਂ ਦੀਆਂ ਕਈ ਯਾਦਾਂ ਹਨ, ਜਦੋਂ ਜਿੱਤ ਦੀ ਆਵਾਜ਼ ਚਾਰੋਂ ਪਾਸੇ ਗੂੰਜ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਸਾਲਾਂ ’ਚ ਸਰਕਾਰ ਨੇ ਹਥਿਆਰਬੰਦ ਦਸਤਿਆਂ ’ਚ ਨਵੀਆਂ ਤਕਨੀਕਾਂ ਅਤੇ ਸੁਧਾਰਾਂ ਨੂੰ ਅਪਣਾ ਕੇ ਸਰਹੱਦੀ ਖੇਤਰਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਦਮ ਚੁੱਕੇ ਹਨ।
ਇਹ ਵੀ ਪੜ੍ਹੋ- ਗਿਨੀਜ਼ ਬੁੱਕ ’ਚ ਮੁੜ ਦਰਜ ਹੋਈ ‘ਅਯੁੱਧਿਆ’, ਸਭ ਤੋਂ ਵੱਧ ਦੀਵੇ ਜਗਾਉਣ ਦਾ ਤੋੜਿਆ ਆਪਣਾ ਹੀ ਰਿਕਾਰਡ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਹਥਿਆਰਬੰਦ ਬਲਾਂ 'ਚ ਔਰਤਾਂ ਦੇ ਸ਼ਾਮਲ ਹੋਣ ਨਾਲ ਸਾਡੀ ਤਾਕਤ ਵਧੇਗੀ।'' ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ 'ਚ ਕਈ ਦਹਾਕਿਆਂ ਤੋਂ ਸੁਧਾਰਾਂ ਦੀ ਲੋੜ ਸੀ, ਜੋ ਹੁਣ ਲਾਗੂ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਦੇਸ਼ ਉਦੋਂ ਹੀ ਸੁਰੱਖਿਅਤ ਹੁੰਦਾ ਹੈ ਜਦੋਂ ਉਸ ਦੀਆਂ ਸਰਹੱਦਾਂ ਸੁਰੱਖਿਅਤ ਹੁੰਦੀਆਂ ਹਨ, ਆਰਥਿਕਤਾ ਮਜ਼ਬੂਤ ਹੁੰਦੀ ਹੈ ਅਤੇ ਸਮਾਜ ਆਤਮ-ਵਿਸ਼ਵਾਸ ਨਾਲ ਭਰਪੂਰ ਹੁੰਦਾ ਹੈ।
ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਮੋਦੀ ਨੇ ਫ਼ੌਜ ਦੇ ਇਕ ਅਧਿਕਾਰੀ ਨਾਲ 21 ਸਾਲ ਬਾਅਦ ਕੀਤੀ ਮੁਲਾਕਾਤ