ਰਾਜਸਥਾਨ: ਕਰੌਲੀ ''ਚ ਹਿੰਸਾ ਦੇ ਬਾਅਦ ਕਰਫਿਊ ਜਾਰੀ, ਇੰਟਰਨੈੱਟ ਬੰਦ

04/04/2018 11:05:53 AM

ਕਰੌਲੀ— ਐਸ.ਸੀ/ਐਸ.ਟੀ ਐਕਟ 'ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਜਾਰੀ ਅੰਦੋਲਨ ਦੇ ਹਿੰਸਕ ਹੋਣ ਦੇ ਬਾਅਦ ਰਾਜਸਥਾਨ ਦੇ ਕਰੌਲੀ ਜ਼ਿਲੇ ਦੇ ਹਿੰਡੌਨ 'ਚ ਲਗਾਇਆ ਗਿਆ ਕਰਫਿਊ ਬੁੱਧਵਾਰ ਦੁਪਹਿਰ 1 ਵਜੇ ਤੱਕ ਲਾਗੂ ਰਹੇਗਾ। ਹਿੰਡੌਨ 'ਚ ਸਥਿਤੀ ਸਮਾਨ ਹੋ ਗਈ ਹੈ ਪਰ ਇੰਟਰਨੈੱਟ ਸੇਵਾਵਾਂ ਹੁਣ ਤੱਕ ਚਾਲੂ ਨਹੀਂ ਕੀਤੀਆਂ ਗਈਆਂ ਹਨ। ਸਥਿਤੀ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ। ਉਮੀਦ ਹੈ ਕਿ ਜਲਦੀ ਹੀ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਜਾਵੇਗੀ। 


ਦੱਸ ਦਈਏ ਕਿ ਮੰਗਲਵਾਰ ਨੂੰ ਕਰੀਬ 40 ਹਜ਼ਾਰ ਲੋਕਾਂ ਦੀ ਗੁੱਸਾਈ ਭੀੜ ਨੇ ਕਰੌਲੀ ਜ਼ਿਲੇ ਦੇ ਹਿੰਡੌਨ 'ਚ ਬੀ.ਜੇ.ਪੀ ਦੀ ਦਲਿਤ ਵਿਧਾਇਕ ਰਾਜਕੁਮਾਰੀ ਜਾਟਵ ਅਤੇ ਸਾਬਕਾ ਮੰਤਰੀ ਭਰੋਸੀਲਾਲ ਜਾਟਵ ਦਾ ਘਰ ਸਾੜ ਦਿੱਤਾ ਸੀ। ਇਸ ਹਿੰਸਕ ਘਟਨਾ ਦੇ ਬਾਅਦ ਪ੍ਰਸ਼ਾਸਨ ਨੇ ਹਿੰਸਾ ਪ੍ਰਭਾਵਿਤ ਇਲਾਕੇ 'ਚ ਕਰਫਿਊ ਲਗਾਉਣ ਦੇ ਨਿਰਦੇਸ਼ ਦਿੱਤੇ ਸਨ। 
ਮੰਗਲਵਾਰ ਨੂੰ ਆਗਜ਼ਨੀ ਅਤੇ ਪਥਰਾਅ ਦੀਆਂ ਘਟਨਾਵਾਂ ਦੇ ਬਾਅਦ 40 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਸ ਤੋਂ ਪਹਿਲੇ ਸੋਮਵਾਰ ਨੂੰ ਵੱਖ-ਵੱਖ ਦਲਿਤ ਸੰਗਠਨਾ ਵੱਲੋਂ ਭਾਰਤ ਬੰਦ ਬੁਲਾਇਆ ਗਿਆ ਸੀ। ਇਸ ਬੰਦ ਦੌਰਾਨ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਲੁੱਟਖੋਹ, ਕੁੱਟਮਾਰ, ਪਥਰਾਅ ਅਤੇ ਆਗਜ਼ਨੀ ਦੀਆਂ ਖਬਰਾਂ ਆਈਆਂ ਸਨ।


Related News