ਹੁਣ ਭਾਰਤ 'ਚ ਵੀ ਉੱਠੇ MDH ਅਤੇ ਐਵਰੈਸਟ 'ਤੇ ਸਵਾਲ, ਰਾਜਸਥਾਨ 'ਚ ਮਿਲੇ ਸ਼ੱਕੀ ਸੈਂਪਲ
Friday, Jun 14, 2024 - 06:09 PM (IST)
ਨਵੀਂ ਦਿੱਲੀ - MDH ਅਤੇ Everest Spices 'ਤੇ ਇੱਕ ਵਾਰ ਫਿਰ ਤੋਂ ਸਵਾਲ ਉੱਠ ਰਹੇ ਹਨ। ਇਸ ਵਾਰ ਇਹ ਸਵਾਲ ਭਾਰਤ ਵਿੱਚ ਹੀ ਉੱਠੇ ਹਨ। ਰਾਜਸਥਾਨ ਵਿਚ ਦੋਵੇਂ ਮਸਾਲਾ ਕੰਪਨੀਆਂ ਦੇ ਸੈਂਪਲਾਂ ਵਿੱਚ ਸ਼ੱਕੀ ਤੱਤ ਪਾਏ ਗਏ ਹਨ। ਜਿਸ ਕਾਰਨ ਦੋਵਾਂ ਮਸ਼ਹੂਰ ਬ੍ਰਾਂਡਾਂ ਦੇ ਕੁਝ ਮਸਾਲਿਆਂ ਨੂੰ ਗਾਹਕਾਂ ਲਈ ਅਸੁਰੱਖਿਅਤ ਕਰਾਰ ਦਿੱਤਾ ਗਿਆ।
ਇਹ ਵੀ ਪੜ੍ਹੋ : 16ਵੇਂ ਜਨਮਦਿਨ ਦਾ ਕੇਕ ਕੱਟਣ ਤੋਂ ਬਾਅਦ, PUBG ਖੇਡਦਿਆ ਮੁੰਡੇ ਨੂੰ ਆਈ ਮੌਤ
ਅਪ੍ਰੈਲ ਦੀ ਸ਼ੁਰੂਆਤ 'ਚ ਹੀ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰ ਸੈਂਟਰ ਫਾਰ ਫੂਡ ਸੇਫਟੀ ਦੁਆਰਾ ਦੋਵਾਂ ਭਾਰਤੀ ਮਸਾਲਿਆਂ 'ਤੇ ਸਵਾਲ ਉਠਾਏ ਗਏ ਸਨ। ਉਨ੍ਹਾਂ ਕਿਹਾ ਸੀ ਕਿ ਦੋਵਾਂ ਬਰਾਂਡਾਂ ਦੇ ਕੁਝ ਮਸਾਲਿਆਂ ਦੇ ਨਮੂਨਿਆਂ ਵਿੱਚ ਕੀਟਨਾਸ਼ਕ ਇਥਲੀਨ ਆਕਸਾਈਡ ਦੀ ਵਰਤੋਂ ਨਿਰਧਾਰਤ ਮਾਤਰਾ ਤੋਂ ਵੱਧ ਕੀਤੀ ਗਈ ਸੀ। ਇਸ ਤੋਂ ਬਾਅਦ ਸਿੰਗਾਪੁਰ ਅਤੇ ਹੋਰ ਦੇਸ਼ਾਂ ਨੇ ਵੀ ਦੋਵਾਂ ਮਸਾਲਿਆਂ ਦੇ ਬ੍ਰਾਂਡਾਂ 'ਤੇ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : ਬਰਖ਼ਾਸਤ ਕਰਮਚਾਰੀਆਂ ਨੇ ਐਲੋਨ ਮਸਕ ਅਤੇ ਸਪੇਸਐਕਸ’ ਖਿਲਾਫ ਮੁਕੱਦਮਾ ਦਰਜ ਕੀਤਾ
ਭਾਰਤ ਵਿੱਚ ਜਾਰੀ ਹੈ ਜਾਂਚ
ਭਾਰਤੀ ਮਸਾਲਿਆਂ 'ਤੇ ਵਿਦੇਸ਼ਾਂ 'ਚ ਉੱਠੇ ਸਵਾਲਾਂ ਤੋਂ ਬਾਅਦ ਦੇਸ਼ 'ਚ ਜਾਂਚ ਸ਼ੁਰੂ ਕੀਤੀ ਗਈ ਸੀ। ਹੁਣ ਰਾਜਸਥਾਨ 'ਚ ਵੀ ਦੋਵਾਂ ਮਸਾਲਾ ਬ੍ਰਾਂਡਾਂ 'ਚ ਸ਼ੱਕੀ ਸਮੱਗਰੀ ਮਿਲਣ ਤੋਂ ਬਾਅਦ ਸਵਾਲ ਖੜ੍ਹੇ ਹੋ ਗਏ ਹਨ। ਸਿਹਤ ਅਧਿਕਾਰੀ ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੂੰ ਪੱਤਰ ਭੇਜ ਕੇ ਦੱਸਿਆ ਕਿ ਰਾਜਸਥਾਨ ਵਿੱਚ ਕਈ ਮਸਾਲਿਆਂ ਦੀ ਜਾਂਚ ਕੀਤੀ ਗਈ ਹੈ। ਜਾਂਚ ਤੋਂ ਬਾਅਦ, ਐਵਰੈਸਟ ਸਪਾਈਸ ਮਿਕਸ ਤੋਂ ਇੱਕ ਹੋਰ ਮਸਾਲੇ ਅਤੇ MDH ਤੋਂ ਦੋ ਮਸਾਲੇ ਵਰਤੋਂ ਲਈ ਅਸੁਰੱਖਿਅਤ ਪਾਏ ਗਏ।
ਕਾਰਵਾਈ ਦੀ ਮੰਗ
ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ ਕਿ ਐਵਰੈਸਟ ਅਤੇ ਐਮਡੀਐਚ ਦੇ ਬੈਚ ਹਰਿਆਣਾ ਅਤੇ ਗੁਜਰਾਤ ਵਿੱਚ ਬਣੇ ਹਨ। ਇਸ ਲਈ ਇਨ੍ਹਾਂ ਦੋਵਾਂ ਰਾਜਾਂ ਦੇ ਅਧਿਕਾਰੀਆਂ ਖ਼ਿਲਾਫ਼ ਵੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਜੋ ਲੋਕਾਂ ਦੀ ਸਿਹਤ 'ਤੇ ਇਨ੍ਹਾਂ ਦਾ ਕੋਈ ਹੋਰ ਪ੍ਰਭਾਵ ਨਾ ਪਵੇ।
ਸਿਰਫ MDH ਅਤੇ Everest ਬ੍ਰਾਂਡ ਦੇ ਮਸਾਲੇ ਹੀ ਨਹੀਂ ਬਲਕਿ ਹੋਰ ਕੰਪਨੀਆਂ ਜਿਵੇਂ ਸ਼ੀਬਾ ਤਾਜਾ, ਗਜਾਨੰਦ ਆਦਿ ਦੇ ਮਸਾਲੇ ਵੀ ਅਸੁਰੱਖਿਅਤ ਪਾਏ ਗਏ ਹਨ।
ਇਹ ਵੀ ਪੜ੍ਹੋ : ਸਰਕਾਰ ਨੇ ਦਿੱਤੀ ਖੁਸ਼ਖਬਰੀ, ਮੁਫ਼ਤ 'ਚ ਆਧਾਰ ਅਪਡੇਟ ਕਰਨ ਦੀ ਸਮਾਂ ਮਿਆਦ ਵਧਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8