ਚੋਣਾਂ ਦਰਮਿਆਨ ਇਸ ਹਲਕੇ ''ਚ ਬਣੇ ਕਰਫਿਊ ਵਰਗੇ ਹਾਲਾਤ, ਘਰਾਂ ''ਚ ਲੁਕੇ ਲੋਕ, ਜਾਣੋ ਪੂਰੀ ਸਥਿਤੀ

06/01/2024 4:53:00 PM

ਗੁਰਦਾਸਪੁਰ (ਵਿਨੋਦ) : ਪੰਜਾਬ ਭਰ ਵਿੱਚ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਸੀ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦਾ ਦੌਰਾ ਕਰਨ ਸਮੇਂ ਪਤਾ ਲੱਗਾ ਕਿ ਸ਼ਹਿਰ ਵਿੱਚ ਲੌਕਡਾਊਨ ਜਾਂ ਕਰਫਿਊ ਵਰਗੇ ਹਾਲਾਤ ਬਣੇ ਹੋਏ ਹਨ। ਚੋਣਾਂ ਵਾਲੇ ਦਿਨ ਗੁਰਦਾਸਪੁਰ ਦੀਆਂ ਸੜਕਾਂ 'ਤੇ ਸੰਨਾਟਾ ਪਿਆ ਹੋਇਆ ਹੈ ਅਤੇ ਬਾਜ਼ਾਰਾਂ 'ਚ ਕੋਈ ਗਾਹਕ ਦਿਖਾਈ ਨਹੀਂ ਦੇ ਰਿਹਾ। ਬੇਸ਼ੱਕ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਸਨ ਪਰ ਦੁਕਾਨਦਾਰ ਬਿਨਾਂ ਕੋਈ ਕੰਮ ਕੀਤੇ ਦੁਕਾਨਾਂ ’ਤੇ ਬੈਠੇ ਹੋਏ ਵਿਖਾਈ ਦਿੱਤੇ। 

ਇਹ ਵੀ ਪੜ੍ਹੋ - ਨਾਭਾ ਦੇ ਸਹੌਲੀ ਪਿੰਡ ’ਚ 103 ਸਾਲਾ ਬੇਬੇ ਨੇ ਪਾਈ ਵੋਟ, ਵਿਧਾਇਕ ਦੇਵ ਮਾਨ ਨੇ ਫੁੱਲਾਂ ਦੀ ਵਰਖਾ ਕਰ ਕੀਤਾ ਸਨਮਾਨ

ਕਿਹੋ ਜਿਹੀ ਸੀ ਬਾਜ਼ਾਰਾਂ ਦੀ ਸਥਿਤੀ 
ਲੋਕ ਸਭਾ ਚੋਣਾਂ ਕਾਰਨ ਬੈਂਕਾਂ, ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰੇ ਆਦਿ ਬੰਦ ਰਹਿਣ ਕਾਰਨ ਅਤੇ ਵੋਟਾਂ ਪੈਣ ਕਾਰਨ ਬਜ਼ਾਰਾਂ ਅਤੇ ਸੜਕਾਂ 'ਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਸੀ। ਸਾਰਾ ਦਿਨ ਕੁਝ ਕੁ ਲੋਕ ਹੀ ਸੜਕਾਂ 'ਤੇ ਘੁੰਮਦੇ ਹੋਏ ਵਿਖਾਈ ਦਿੱਤੇ। ਬਾਜ਼ਾਰਾਂ ਵਿੱਚ ਦੁਕਾਨਾਂ ਖੁੱਲ੍ਹੀਆਂ ਸਨ ਪਰ ਕੋਈ ਕੰਮ ਨਹੀਂ ਸੀ। ਜਦੋਂਕਿ ਪਹਿਲੀਆਂ ਚੋਣਾਂ ਦੌਰਾਨ ਬਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਨ ਅਤੇ ਪਾਰਟੀ ਵਰਕਰ ਵੀ ਮੋਟਰਸਾਈਕਲਾਂ ਤੇ ਹੋਰ ਸਾਧਨਾਂ ’ਤੇ ਘੁੰਮਦੇ ਦੇਖੇ ਗਏ ਸਨ। ਚੋਣਾਂ ਦੇ ਮੌਕੇ ਲੋਕਾਂ ਦੇ ਮੁਕਾਬਲੇ ਮੀਡੀਆ ਵਾਲਿਆਂ ਦੀਆਂ ਗਤੀਵਿਧੀਆਂ ਤੋਂ ਜ਼ਿਆਦਾ ਦਿਖਾਈ ਦਿੰਦੀਆਂ ਸਨ। ਬਾਜ਼ਾਰਾਂ ਵਿੱਚ ਬਹੁਤ ਘੱਟ ਲੋਕ ਨਜ਼ਰ ਆਏ। ਗੁਰਦਾਸਪੁਰ ਸ਼ਹਿਰ ਦਾ ਕਾਰੋਬਾਰ ਪੇਂਡੂ ਖੇਤਰਾਂ 'ਤੇ ਨਿਰਭਰ ਹੋਣ ਕਾਰਨ ਬਾਜ਼ਾਰਾਂ ਵਿਚ ਭੀੜ ਤਾਂ ਦੂਰ ਦੀ ਗੱਲ ਕੋਈ ਗਾਹਕ ਤੱਕ ਵੀ ਵਿਖਾਈ ਨਹੀਂ ਸੀ ਦੇ ਰਿਹਾ। 

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਮੁੱਖ ਮੰਤਰੀ ਭਗਵੰਤ ਮਾਨ ਤੇ ਪਤਨੀ ਗੁਰਪ੍ਰੀਤ ਕੌਰ ਨੇ ਪਾਈ ਵੋਟ

ਪੋਲਿੰਗ ਬੂਥਾਂ ਦੀ ਸਥਿਤੀ
ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਅੱਜ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ। ਇਕ-ਦੋ ਬੂਥਾਂ ਨੂੰ ਛੱਡ ਕੇ ਲਗਭਗ ਸਾਰੇ ਬੂਥਾਂ 'ਤੇ ਨਿਰਧਾਰਿਤ ਸਮੇਂ 'ਤੇ ਪੋਲਿੰਗ ਸ਼ੁਰੂ ਹੋ ਗਈ। ਅੱਤ ਦੀ ਗਰਮੀ ਕਾਰਨ ਲੋਕਾਂ ਨੇ ਸਵੇਰ ਦੇ ਸਮੇਂ ਹੀ ਵੋਟਾਂ ਪਾਉਣ ਨੂੰ ਤਰਜੀਹ ਦਿੱਤੀ। ਕੁਝ ਬੂਥਾਂ 'ਤੇ ਸਵੇਰੇ 8.00 ਵਜੇ ਤੱਕ 100 ਤੋਂ ਵੱਧ ਲੋਕਾਂ ਨੇ ਵੋਟ ਪਾਈ ਸੀ। ਵੋਟਿੰਗ ਦੌਰਾਨ ਸੁਰੱਖਿਆ ਬਲਾਂ ਦੀ ਸਖ਼ਤੀ ਕਾਰਨ ਕਿਤੇ ਵੀ ਕੋਈ ਰੌਲਾ-ਰੱਪਾ ਨਹੀਂ ਪਿਆ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਜਵਾਕ ਨੂੰ ਗੋਦੀ ਚੁੱਕ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਈ ਵੋਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News