ਕਾਂਵੜ ਰੈਸਟੋਰੈਂਟ ਵਿਵਾਦ ਪਹੁੰਚਿਆ ਸੁਪਰੀਮ ਕੋਰਟ, ਅੱਜ ਹੋਵੇਗੀ ਸੁਣਵਾਈ
Sunday, Jul 21, 2024 - 11:55 PM (IST)
ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਉੱਤਰ ਪ੍ਰਦੇਸ਼ ਸਰਕਾਰ ਦੇ ਉਸ ਹੁਕਮ ਖਿਲਾਫ ਪਟੀਸ਼ਨ ’ਤੇ ਸੋਮਵਾਰ ਨੂੰ ਸੁਣਵਾਈ ਕਰੇਗੀ, ਜਿਸ ’ਚ ਕਿਹਾ ਗਿਆ ਹੈ ਕਿ ਕਾਂਵੜ ਯਾਤਰਾ ਰੂਟ ’ਤੇ ਰੈਸਟੋਰੈਂਟਸ ਨੂੰ ਆਪਣੇ ਮਾਲਕਾਂ ਦੇ ਨਾਂ ਦਰਸਾਉਣੇ ਹੋਣਗੇ।
ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਐੱਸ. ਵੀ. ਐੱਨ. ਭੱਟੀ ਦੀ ਬੈਂਚ ਗੈਰ ਸਰਕਾਰੀ ਸੰਗਠਨ ‘ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ਼ ਸਿਵਲ ਰਾਈਟਸ’ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਸਕਦੀ ਹੈ। ਮੁਜ਼ੱਫਰਨਗਰ ਪੁਲਸ ਵੱਲੋਂ ਕਾਂਵੜ ਯਾਤਰਾ ਰੂਟ ’ਤੇ ਰੈਸਟੋਰੈਂਟਸ ਨੂੰ ਆਪਣੇ ਮਾਲਕਾਂ ਦੇ ਨਾਂ ਦਰਸਾਉਣ ਲਈ ਕਹੇ ਜਾਣ ਦੇ ਕੁਝ ਦਿਨਾਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਵਿਵਾਦਪੂਰਨ ਹੁਕਮ ਨੂੰ ਪੂਰੇ ਸੂਬੇ ਲਈ ਵਧਾ ਦਿੱਤਾ।
ਇਸ ਹਫ਼ਤੇ ਦੇ ਸ਼ੁਰੂ ’ਚ ਮੁਜ਼ੱਫਰਨਗਰ ਪੁਲਸ ਵੱਲੋਂ ਜਾਰੀ ਹੁਕਮ ਦੀ ਵਿਰੋਧੀ ਪਾਰਟੀਆਂ ਅਤੇ ਕੇਂਦਰ ’ਚ ਸੱਤਾਧਾਰੀ ਐੱਨ. ਡੀ. ਏ. ਦੇ ਕੁਝ ਮੈਂਬਰਾਂ ਨੇ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁਸਲਿਮ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ।