ਕਾਨਪੁਰ ਪੁਲਸ ਕਤਲਕਾਂਡ : ਧੋਖਾਧੜੀ ''ਚ ਵੀ ਮਾਹਰ ਸੀ ਗੈਂਗਸਟਰ ਵਿਕਾਸ ਦੁਬੇ

07/07/2020 3:32:17 PM

ਕਾਨਪੁਰ- ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਚੌਬੇਪੁਰ ਖੇਤਰ 'ਚ 8 ਪੁਲਸ ਮੁਲਾਜ਼ਮਾਂ ਦੀ ਜਾਨ ਲੈਣ ਵਾਲੇ ਹਿਸਟਰੀਸ਼ੀਟਰ ਵਿਕਾਸ ਦੁਬੇ ਦੀ ਗ੍ਰਿਫਤਾਰੀ 'ਚ ਜੁਟੀ ਪੁਲਸ ਦੇ ਹੱਥ ਕਈ ਅਜਿਹੀਆਂ ਚੀਜ਼ਾਂ ਲੱਗੀਆਂ ਹਨ, ਜੋ ਉਸ ਦੇ ਸ਼ਾਤਿਰ ਹੋਣ ਦੀ ਪੁਸ਼ਟੀ ਕਰਦੀਆਂ ਹਨ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਕਾਸ ਦੁਬੇ ਨੇ ਆਪਣੇ ਘਰ 'ਚ ਇਕ ਵਾਇਰਲੈੱਸ ਕੰਟਰੋਲ ਰੂਮ ਵੀ ਬਣਾ ਰੱਖਿਆ ਸੀ ਅਤੇ ਇਸ ਦੀ ਵਰਤੋਂ ਆਪਣੇ ਆਪਣੇ ਗੁਰਗਿਆਂ ਨਾਲ ਸੰਪਰਕ 'ਚ ਬਣੇ ਰਹਿਣ ਲਈ ਕਰਦਾ ਸੀ ਅਤੇ ਸਭ ਤੋਂ ਖਾਸ ਗੱਲ ਤਾਂ ਪੁਲਸ ਨੂੰ ਇਹ ਪਤਾ ਲੱਗੀ ਹੈ ਕਿ ਉਸ ਦਾ ਹਰ ਇਕ ਸਾਥੀ ਉਸ ਦੇ ਇਸ਼ਾਰੇ 'ਤੇ ਕੰਮ ਕਰਦਾ ਸੀ, ਜਿਸ ਕਾਰਨ ਪ੍ਰਸ਼ਾਸਨ ਅਤੇ ਆਮ ਲੋਕਾਂ ਨਾਲ ਧੋਖਾਧੜੀ ਕਰਨ ਲਈ ਉਸ ਦੇ ਘਰ ਦੇ ਨੌਕਰ-ਨੌਕਰਾਣੀ ਤੋਂ ਲੈ ਕੇ ਗੁਰਗਿਆਂ ਤੱਕ ਦੇ ਕਈ ਪਛਾਣ ਪੱਤਰ ਵੀ ਬਣਵਾ ਰੱਖੇ ਸਨ।

ਸੂਤਰਾਂ ਅਨੁਸਾਰ ਵਿਕਾਸ ਦੇ ਢਾਹੇ ਗਏ ਕਿਲ੍ਹੇ ਤੋਂ ਪੁਲਸ ਦੇ ਹੱਥ ਲੱਗੇ ਪਛਾਣ ਪੱਤਰਾਂ, ਫੋਟੋ ਕਿਸੇ ਦੀ ਅਤੇ ਨਾਂ, ਪਤਾ ਕਿਸੇ ਦਾ ਹੋਰ ਦਾ ਹੈ। ਇਨ੍ਹਾਂ ਪਛਾਣ ਪੱਤਰਾਂ ਨਾਲ ਵਿਕਾਸ ਜ਼ਮੀਨਾਂ ਬੈਨਾਮਾਂ ਤੋਂ ਲੈ ਕੇ ਵਾਹਨਾਂ ਦੀ ਖਰੀਦ 'ਚ ਖੇਡ ਕਰਦਾ ਸੀ। ਵਿਕਾਸ ਨੇ ਆਪਣੇ ਗੁਰਗਿਆਂ, ਰਿਸ਼ਤੇਦਾਰਾਂ ਅਤੇ ਨੌਕਰ-ਨੌਕਰਾਣੀ ਦੇ ਨਾਂ ਤੋਂ ਕਈ ਚੱਲ ਅਤੇ ਅਚੱਲ ਜਾਇਦਾਦ ਖਰੀਦ ਰੱਖੀਆਂ ਸਨ ਅਤੇ ਉਸ ਕੋਲ ਧੋਖਾਧੜੀ ਦੇ ਧੰਦੇ 'ਚ ਉਸ ਦਾ ਹਰ ਇਕ ਸਾਥੀ ਬਰਾਬਰ ਦਾ ਉਸ ਦਾ ਸਾਥ ਦੇ ਰਿਹਾ ਸੀ। ਮਾਮਲੇ ਨੂੰ ਲੈ ਕੇ ਆਈ.ਜੀ. ਰੇਂਜ ਕਾਨਪੁਰ ਮੋਹਿਤ ਅਗਰਵਾਲ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਇਨ੍ਹਾਂ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਧੋਖਾਧੜੀ ਲਈ ਕੀਤੀ ਜਾਣੀ ਮੰਨੀ ਜਾਂਦੀ ਹੈ। ਸਬੂਤ ਜੁਟਾਉਣ ਲਈ ਬੈਂਕਾਂ ਅਤੇ ਫਾਈਨੈਂਸ ਕੰਪਨੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।


DIsha

Content Editor

Related News