ਕੰਨੌਜ ਬੱਸ ਹਾਦਸਾ: ਕਈ ਘਰਾਂ 'ਚ ਵਿਛੇ ਸੱਥਰ, ਕਿਸੇ ਦੀ ਮਾਂ ਤੇ ਕਿਸੇ ਦਾ ਸੁਹਾਗ ਲਾਪਤਾ

01/11/2020 1:54:27 PM

ਕੰਨੌਜ—ਉੱਤਰ ਪ੍ਰਦੇਸ਼ ਦੇ ਕੰਨੌਜ 'ਚ ਵਾਪਰੇ ਬੱਸ ਹਾਦਸੇ ਨੇ ਕਈ ਪਰਿਵਾਰਾਂ ਨੂੰ ਅਜਿਹੇ ਜ਼ਖਮ ਦਿੱਤੇ ਹਨ, ਜੋ ਸ਼ਾਇਦ ਹੀ ਕਦੀ ਭਰਨ। ਇਸ ਹਾਦਸੇ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਪੁਲਸ ਨੇ ਦੱਸਿਆ ਹੈ ਕਿ ਡੀ.ਐੱਨ.ਏ. ਜਾਂਚ ਤੋਂ ਹੀ ਸਹੀ ਗਿਣਤੀ ਬਾਰੇ ਪਤਾ ਲੱਗੇਗਾ ਪਰ ਇਸ ਦੌਰਾਨ ਕਈ ਅਜਿਹੇ ਲੋਕ ਸਾਹਮਣੇ ਆਏ ਹਨ, ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਨਾ ਹਸਪਤਾਲ 'ਚ ਹਨ ਅਤੇ ਨਾ ਹੀ ਹਾਦਸੇ ਵਾਲੇ ਸਥਾਨ 'ਤੇ ਉਨ੍ਹਾਂ ਦੀ ਜਾਣਕਾਰੀ ਮਿਲੀ ਹੈ।

PunjabKesari

ਇਸ ਹਾਦਸੇ 'ਚ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੱਸ ਯਾਤਰੀਆਂ ਨਾਲ ਪੂਰੀ ਤਰ੍ਹਾਂ ਨਾਲ ਭਰੀ ਹੋਈ ਸੀ। ਟਰੱਕ ਦੀ ਟੱਕਰ ਹੋਣ ਤੋਂ ਬਾਅਦ ਬੱਸ 'ਚ ਅੱਗ ਲੱਗ ਗਈ ਅਤੇ ਹਫੜਾ-ਦਫੜੀ ਮੱਚ ਗਈ। ਹਾਦਸੇ ਸਮੇਂ ਮੌਜੂਦ ਇਕ ਗਵਾਹ ਦਾ ਕਹਿਣਾ ਹੈ ਕਿ ਬੱਸ ਦੇ ਅੰਦਰ ਫਸੇ ਕੁਝ ਲੋਕ ਸ਼ੀਸ਼ੇ ਤੋੜ ਕੇ ਬਾਹਰ ਨਿਕਲੇ।

PunjabKesari

ਚਾਂਦਾਪੁਰ ਪਿੰਡ ਦੇ ਨਿਵਾਸੀ ਰਣਸਿੰਘ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ 'ਚ ਅਚਾਨਕ ਤੇਜ਼ ਆਵਾਜ਼ ਆਈ ਫਿਰ ਕੁਝ ਪਲਾਂ 'ਚ ਹਨੇਰਾ ਛਾਅ ਗਿਆ। ਇਸ ਤੋਂ ਬਾਅਦ ਤੇਜ਼ ਧਮਾਕੇ ਦੇ ਨਾਲ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਅਤੇ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਲੋਕ ਸਾਡੇ ਸਾਹਮਣੇ ਬੱਸ 'ਚ ਜੀਉਂਦੇ ਸੜ੍ਹਦੇ ਰਹੇ ਪਰ ਅਸੀਂ ਬੇਬੱਸ ਹੋ ਕੇ ਦੇਖਦੇ ਰਹਿਣ ਤੋਂ ਬਿਨਾਂ ਕੁਝ ਨਾ ਕਰ ਸਕੇ।

PunjabKesari

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਕੰਨੌਜ 'ਚ ਜੀ.ਟੀ. ਰੋਡ ਹਾਈਵੇ 'ਤੇ ਬੱਸ ਅਤੇ ਟਰੱਕ 'ਚ ਟੱਕਰ ਹੋਣ ਤੋਂ ਬਾਅਦ ਬੱਸ 'ਚ ਭਿਆਨਕ ਅੱਗ ਲੱਗ ਗਈ। ਬੱਸ ਕੰਨੌਜ ਦੇ ਗੁਰਸਹਾਏਗੰਜ ਤੋਂ ਜੈਪੁਰ ਜਾ ਰਹੀ ਸੀ।

PunjabKesari


Iqbalkaur

Content Editor

Related News