ਜੇਲ੍ਹ ’ਚ ਵੀ ਐਸ਼ ਕਰ ਰਿਹਾ ਸੀ ਕੰਨੜ ਅਦਾਕਾਰ ਦਰਸ਼ਨ, 7 ਅਧਿਕਾਰੀ ਮੁਅੱਤਲ

Tuesday, Aug 27, 2024 - 11:38 AM (IST)

ਜੇਲ੍ਹ ’ਚ ਵੀ ਐਸ਼ ਕਰ ਰਿਹਾ ਸੀ ਕੰਨੜ ਅਦਾਕਾਰ ਦਰਸ਼ਨ, 7 ਅਧਿਕਾਰੀ ਮੁਅੱਤਲ

ਬੈਂਗਲੁਰੂ (ਭਾਸ਼ਾ)- ਰੇਣੁਕਾਸਵਾਮੀ ਕਤਲ ਕੇਸ ਵਿਚ ਜੁਡੀਸ਼ੀਅਲ ਹਿਰਾਸਤ ’ਚ ਚੱਲ ਰਹੇ ਕੰਨੜ ਅਦਾਕਾਰ ਦਰਸ਼ਨ ਥੂਗੁਦੀਪਾ ਨੂੰ ਕਥਿਤ ਤੌਰ ’ਤੇ ਵਿਸ਼ੇਸ਼ ਸਹੂਲਤਾਂ ਦੇਣ ਦੇ ਦੋਸ਼ ਹੇਠ 7 ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਜੇਲ੍ਹ ’ਚ ਵੀ ਐਸ਼ ਕਰ ਰਿਹਾ ਸੀ। ਹੱਥ ’ਚ ਕੌਫੀ ਦਾ ਮਗ ਫੜੀ ਸਿਗਰਟ ਪੀ ਰਹੇ ਅਦਾਕਾਰ ਦੀ ਇਕ ਤਸਵੀਰ ਦੇ ਐਤਵਾਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ।

ਮਾਮਲੇ ਦੀ ਜਾਂਚ ਤੋਂ ਬਾਅਦ ਇੱਥੋਂ ਦੀ ਪਰਪੰਨਾ ਅਗਰਾਹਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਦਾ ਵੀ ਤਬਾਦਲਾ ਕਰ ਦਿੱਤਾ ਗਿਆ। ਤਸਵੀਰ ’ਚ ਦਰਸ਼ਨ 3 ਹੋਰ ਵਿਅਕਤੀਆਂ ਨਾਲ ਜੇਲ੍ਹ ਦੇ ਵਿਹੜੇ ’ਚ ਕੁਰਸੀ ’ਤੇ ਆਰਾਮ ਨਾਲ ਬੈਠਾ ਨਜ਼ਰ ਆ ਰਿਹਾ ਹੈ। ਉਸ ਨਾਲ ਮੌਜੂਦ ਤਿੰਨ ਵਿਅਕਤੀਆਂ ’ਚੋਂ 2 ਕਥਿਤ ਅਪਰਾਧੀ ਹਨ। ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਕਿਹਾ ਕਿ ਨਵੇਂ ਜੇਲ੍ਹ ਸੁਪਰਡੈਂਟ ਨੂੰ ‘ਡਿਊਟੀ ’ਚ ਅਣਗਹਿਲੀ’ ਵਰਗੀਆਂ ਅਜਿਹੀਆਂ ਘਟਨਾਵਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਕਿਹਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News