ਕਮਲਾ ਮਿਲਸ ਅੱਗ ਮਾਮਲਾ : ਮੋਜੋਸ ਬਿਸਤਰੋ ਪਬ ਦੇ ਸਹਿ ਮਾਲਿਕ ਦੀ ਜ਼ਮਾਨਤ ਖਾਰਿਜ

04/01/2018 12:46:39 AM

ਮੁੰਬਈ— ਮੁੰਬਈ ਦੀ ਇਕ ਸੈਸ਼ਨ ਅਦਾਲਤ ਨੇ ਕਮਲਾ ਮਿਲਸ ਪਰਿਸਰ 'ਚ ਅੱਗ ਮਾਮਲੇ 'ਚ ਮੋਜੋਸ ਬਿਸਤਰੋ ਪਬ ਦੇ ਸਹਿ ਮਾਲਿਕ ਯੁੱਗ ਟੁੱਲੀ ਦੀ ਜ਼ਮਾਨਤ ਪਟੀਸ਼ਨ ਅੱਜ ਖਾਰਿਜ ਕਰ ਦਿੱਤੀ। ਪਿਛਲੇ ਸਾਲ 29 ਦਸੰਬਰ ਨੂੰ ਮੱਧ ਮੁੰਬਈ 'ਚ ਕਮਲਾ ਮਿਲਸ ਪਰਿਸਰ 'ਚ ਛੱਤ 'ਤੇ ਸਥਿਤ 2 ਪਬ ਮੋਜੋਸ ਬਿਸਤਰੋ ਤੇ 1 ਐਬਵ 'ਤੇ ਗੰਭੀਰ ਅੱਗ ਲੱਗ ਗਈ ਸੀ। ਇਸ 'ਚ 14 ਲੋਕਾਂ ਦੀ ਮੌਤ ਹੋ ਗਈ ਸੀ। ਵਿਸ਼ੇਸ਼ ਵਕੀਲ ਪ੍ਰਕਾਸ਼ ਸ਼ੈੱਟੀ ਨੇ ਕਿਹਾ ਕਿ ਜੱਜ ਏ.ਐੱਲ. ਯਾਵਲਕਰ ਨੇ ਟੁੱਲੀ ਦੀ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ। ਜ਼ਿਕਰਯੋਗ ਹੈ ਕਿ ਟੁੱਲੀ ਨੇ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਅਰਜ਼ੀ ਖਾਰਿਜ ਕੀਤੇ ਜਾਣ ਤੋਂ ਬਾਅਦ ਪਿਛਲੀ ਜਨਵਰੀ 'ਚ ਪੁਲਸ ਸਾਹਮਣੇ ਆਤਮ ਸਮਰਪਣ ਕੀਤਾ ਸੀ।


Related News