ਅਮਰੀਕਾ : ਭਿਆਨਕ ਅੱਗ ਕਾਰਨ 1300 ਕਰੋੜ ਦੀ ਲਾਗਤ ਨਾਲ ਬਣੀ ਇਮਾਰਤ ਪੂਰੀ ਤਰ੍ਹਾਂ ਤਬਾਹ

06/06/2024 12:46:42 PM

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਰੈੱਡਵੁੱਡ ਸਿਟੀ ਵਿੱਚ ਇੱਕ ਨਿਰਮਾਣ ਅਧੀਨ ਵੱਡੀ ਇਮਾਰਤ ਵਿੱਚ ਅੱਗ ਲੱਗ ਗਈ। ਇਹ ਭਿਆਨਕ ਅੱਗ ਨੇੜਲੀਆਂ ਕਈ ਇਮਾਰਤਾਂ ਵਿੱਚ ਫੈਲ ਗਈ। ਅੱਗ ਲੱਗਣ ਕਾਰਨ 1300 ਕਰੋੜ ਦੀ ਲਾਗਤ ਨਾਲ ਬਣ ਰਹੀ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਅਮਰੀਕੀ ਵਿਅਕਤੀ 'ਤੇ ਨਫ਼ਰਤੀ ਅਪਰਾਧ ਦਾ ਦੋਸ਼, ਜਲਦ ਹੋਵੇਗੀ ਸਜ਼ਾ 

ਸਾਵਧਾਨੀ ਦੇ ਤੌਰ 'ਤੇ ਪ੍ਰਸ਼ਾਸਨ ਨੇ ਪੈਸਿਫਿਕ ਐਵੇਨਿਊ ਅਤੇ ਕੇਲਵਿਨ ਐਵੇਨਿਊ ਸਮੇਤ ਪੂਰੇ ਦੋ ਕਿਲੋਮੀਟਰ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਅਤੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਸ਼ਿਫਟ ਕੀਤਾ ਗਿਆ। ਤੇਜ਼ ਹਵਾਵਾਂ ਕਾਰਨ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਅੱਗ ਕਾਰਨ ਟਰਾਂਸਪੋਰਟ ਸੇਵਾਵਾਂ ਨੂੰ ਵੀ ਇੱਥੇ ਮੁਅੱਤਲ ਕਰਨਾ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News