''ਹੈਰਿਸ ਨੂੰ ਅਮਰੀਕੀ ਉੱਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਾਉਣਾ ਭਾਰਤੀਆਂ ਲਈ ਮਾਣ ਦਾ ਪਲ''

08/13/2020 10:48:32 AM

ਚੇਨਈ— ਤਾਮਿਲਨਾਡੂ ਦੇ ਉੱਪ ਮੁੱਖ ਮੰਤਰੀ ਓ. ਪਨੀਰਸੇਲਵਮ ਨੇ ਕਿਹਾ ਹੈ ਕਿ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੂੰ ਅਮਰੀਕੀ ਉੱਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਾਮਜ਼ਦ ਕੀਤਾ ਜਾਣਾ ਭਾਰਤੀਆਂ ਖਾਸ ਕਰ ਕੇ ਤਾਮਿਲਨਾਡੂ ਲਈ ਮਾਣ ਦਾ ਪਲ ਹੈ। ਉੱਪ ਮੁੱਖ ਮੰਤਰੀ ਪਨੀਰਸੇਲਵਮ ਨੇ ਹੈਰਿਸ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ ਕਿ ਇਹ ਭਾਰਤੀ ਅਤੇ ਖਾਸ ਰੂਪ ਨਾਲ ਤਾਮਿਲਨਾਡੂ ਲਈ ਮਾਣ ਦਾ ਪਲ ਹੈ ਕਿ ਪਹਿਲੀ ਭਾਰਤੀ ਸੈਨੇਟਰ ਕਮਲਾ ਹੈਰਿਸ ਨੂੰ ਅਮਰੀਕੀ ਡੈਮੋਕ੍ਰੇਟਿਕ ਪਾਰਟੀ ਨੇ ਉੱਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦੇ ਰੂਪ ਵਿਚ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਮਾਂ ਤਾਮਿਲਨਾਡੂ ਤੋਂ ਸੀ। ਮੇਰੇ ਵਲੋਂ ਉਨ੍ਹਾਂ ਨੂੰ ਦਿਲੋਂ ਵਧਾਈ।

PunjabKesari

ਹੈਰਿਸ ਦੀ ਮਾਂ ਸ਼ਿਆਮਲਾ, ਪੀ. ਵੀ. ਗੋਪਾਲਨ ਦੀ ਧੀ ਸੀ। ਗੋਪਾਲਨ ਨੇ ਭਾਰਤੀ ਸੁਤੰਤਰਤਾ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਈ ਸੀ ਅਤੇ ਫਿਰ ਉੱਚ ਸ਼੍ਰੇਣੀ ਦੇ ਲੋਕ ਸੇਵਕ ਬਣੇ। ਅਮਰੀਕੀ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡੇਨ ਨੇ ਮੰਗਲਵਾਰ ਨੂੰ 55 ਸਾਲਾ ਕਮਲਾ ਹੈਰਿਸ ਨੂੰ ਆਪਣੀ ਪਾਰਟੀ ਵਲੋਂ ਉੱਪ-ਰਾਸ਼ਟਰਪਤੀ ਦਾ ਉਮੀਦਵਾਰ ਨਾਮਜ਼ਦ ਕੀਤਾ ਹੈ। ਹੈਰਿਸ ਦੇ ਪਿਤਾ ਅਫਰੀਕੀ ਹਨ, ਜੋ ਜਮੈਕਾ ਦੇ ਰਹਿਣ ਵਾਲੇ ਹਨ। ਮੌਜੂਦਾ ਸਮੇਂ ਵਿਚ ਕਮਲਾ ਹੈਰਿਸ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਤੋਂ ਸੈਨੇਟਰ ਹਨ।


Tanu

Content Editor

Related News