ਕਮਲਨਾਥ ਸਰਕਾਰ ਨੇ 17 ਆਈ.ਪੀ.ਐੱਸ. ਅਧਿਕਾਰੀਆਂ ਦੀ ਕੀਤਾ ਤਬਾਦਲਾ

Thursday, Feb 21, 2019 - 12:17 AM (IST)

ਕਮਲਨਾਥ ਸਰਕਾਰ ਨੇ 17 ਆਈ.ਪੀ.ਐੱਸ. ਅਧਿਕਾਰੀਆਂ ਦੀ ਕੀਤਾ ਤਬਾਦਲਾ

ਭੋਪਾਲ— ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਤਬਾਦਲਿਆਂ ਦਾ ਦੌਰ ਜਾਰੀ ਹੈ। ਇਕ ਨਵੇਂ ਆਦੇਸ਼ 'ਚ ਫਿਰ 17 ਆਈ.ਪੀ.ਐੱਸ. ਅਧਿਕਾਰੀ ਇਧਰ ਤੋਂ ਉਧਰ ਹੋ ਕਰ ਦਿੱਤੇ ਗਏ ਹਨ। ਦਰਅਸਲ ਕਮਲਨਾਥ ਸਰਕਾਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਤਬਾਦਲਿਆਂ ਨਾਲ ਵਿਰੋਧੀ ਬੀਜੇਪੀ ਹਮਲਾਵਰ ਹੋ ਗਈ ਹੈ। ਬਾਰ-ਬਾਰ ਕੀਤੇ ਜਾ ਰਹੇ ਟਰਾਂਸਫਰ ਦੇ ਮੁੱਦੇ 'ਤੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਲੈ ਕੇ ਹਮਰੁਤਬਾ ਨੇਤਾ ਗੋਪਾਲ ਭਾਰਗਵ ਤਕ ਕਾਂਗਰਸ ਸਰਕਾਰ ਨੂੰ ਘੇਰ ਚੁੱਕੀ ਹੈ।

ਹਮਰੁਤਬਾ ਨੇਤਾ ਗੋਪਾਲ ਭਾਰਗਵ ਨੇ ਇਥੇ ਤਕ ਕਹਿ ਦਿੱਤਾ ਸੀ ਕਿ ਆਈ.ਪੀ.ਐੱਸ. ਤਬਾਦਲਿਆਂ 'ਚ ਵੱਡੀ ਮਾਤਰਾ 'ਚ ਲੈਣ ਦੇਣ ਕੀਤਾ ਜਾ ਰਿਹਾ ਹੈ। ਉਥੇ ਹੀ ਸ਼ਿਵਰਾਜ ਨੇ ਕਮਲਨਾਥ ਸਰਕਾਰ ਨੂੰ ਹਿਦਾਇਤ ਦਿੱਤੀ ਕਿ ਲਗਾਤਾਰ ਟਰਾਂਸਫਰ ਕਰਨ ਨਾਲ ਪ੍ਰਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ਖਰਾਬ ਹੋ ਜਾਂਦੀ ਹੈ ਤੇ ਅਧਿਕਾਰੀਆਂ ਦਾ ਮਨੋਬਲ ਟੁੱਟ ਜਾਂਦਾ ਹੈ।


author

Inder Prajapati

Content Editor

Related News