ਮੱਧ ਪ੍ਰਦੇਸ਼ ’ਚ ਨਵੀਂ ਸੰਸਕ੍ਰਿਤੀ ਲੈ ਕੇ ਆਏ ਕਮਲਨਾਥ
Tuesday, Jan 31, 2023 - 11:39 AM (IST)
ਨਵੀਂ ਦਿੱਲੀ– ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਇਕਾਈ ਦੇ ਪ੍ਰਧਾਨ ਕਮਲਨਾਥ ਨੇ ਪਾਰਟੀ ਵਿਧਾਇਕਾਂ ਨੂੰ ਇਕ ਨਵਾਂ ਨਿਰਦੇਸ਼ ਜਾਰੀ ਕਰ ਹੈਰਾਨ ਕਰ ਦਿੱਤਾ। ਇਸ ਦੇ ਤਹਿਤ ਇਕ ਨਵੀਂ ਕਾਰਜ ਸੰਸਕ੍ਰਿਤੀ ਬਣਾਈ ਗਈ, ਜਿਸ ਨੂੰ ਕਮਲਨਾਥ ਪਾਰਟੀ ’ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਕਮਲਨਾਥ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਧਾਇਕ ਸੂਬੇ ਦੀ ਰਾਜਧਾਨੀ ਭੋਪਾਲ ’ਚ ਹਰ ਸਮੇਂ ਨਾ ਜੁਟੇ ਰਹਿਣ। ਉਹ ਅੱਜਕੱਲ ਆਪਣੀ ਪਾਰਟੀ ਦੇ ਨੇਤਾਵਾਂ ਦੀ ਕਾਰਜਪ੍ਰਣਾਲੀ ਨੂੰ ਬਦਲਣ ’ਚ ਲੱਗੇ ਹੋਏ ਹਨ।
ਜਦ ਵੀ ਪਾਰਟੀ ਦੇ ਵਿਧਾਇਕਾਂ ਨੇ ਕਮਲਨਾਥ ਤੋਂ ਸਮਾਂ ਮੰਗਿਆ ਤਾਂ ਉਨ੍ਹਾਂ ਮਜ਼ਬੂਤੀ ਨਾਲ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣੇ ਚੋਣ ਹਲਕੇ ’ਚ ਰਹੋ ਅਤੇ ਮੈਨੂੰ ਦੱਸੋ ਕਿ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ। ਮੈਂ ਤੁਹਾਡੇ ਚੋਣ ਹਲਕੇ ’ਚ ਤੁਹਾਨੂੰ ਜੋ ਕੁਝ ਵੀ ਚਾਹੀਦਾ, ਉਹ ਦੇਵਾਂਗਾ। ਤੁਹਾਨੂੰ ਭੋਪਾਲ ਆ ਕੇ ਆਪਣਾ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ ਹੈ।’
ਇਸ ਨੇ ਪਾਰਟੀ ਦੇ ਵਿਧਾਇਕਾਂ ਅਤੇ ਨੇਤਾਵਾਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਕਿਸੇ ਸਾਬਕਾ ਸੀ. ਐੱਮ. ਜਾਂ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਅਜਿਹਾ ਕਦੇ ਨਹੀਂ ਕਿਹਾ। ਕਮਲਨਾਥ ਕੰਮ ਕਰ ਕੇ ਦਿਖਾਉਣ ’ਚ ਯਕੀਨ ਰੱਖਣ ਵਾਲੇ ਵਿਅਕਤੀ ਹਨ। ਜਦ ਉਹ ਲੋਕ ਸਭਾ ਦੇ ਸੰਸਦ ਮੈਂਬਰ ਸਨ, ਉਦੋਂ ਉਹ ਛਿੰਦਵਾੜਾ ’ਚ ਆਪਣੇ ਵੋਟਰਾਂ ਨੂੰ ਕਹਿੰਦੇ ਸਨ ਕਿ ਉਹ ਉਨ੍ਹਾਂ ਨੂੰ ਮਿਲਣ ਦਿੱਲੀ ਨਾ ਆਉਣ। ਉਨ੍ਹਾਂ ਨੇ ਆਪਣੇ ਦਫਤਰ ਖੋਲ੍ਹੇ ਅਤੇ ਇਹ ਯਕੀਨੀ ਕੀਤਾ ਕਿ ਉਨ੍ਹਾਂ ਦੀ ਸਮੱਸਿਆ ਉਸੇ ਸਮੇਂ ਹੱਲ ਹੋ ਜਾਵੇ।
ਉਨ੍ਹਾਂ ਨੇ ਸਿਰਫ ਉਨ੍ਹਾਂ ਵੋਟਰਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜੋ ਏਮਸ ਜਾਂ ਵੱਡੇ ਹਸਪਤਾਲਾਂ ’ਚ ਇਲਾਜ ਕਰਵਾਉਣਾ ਚਾਹੁੰਦੇ ਸਨ। 50 ਸਾਲਾਂ ਦੇ ਸਿਆਸੀ ਸਫਰ ’ਚ ਇਕ ਬਰੇਕ ਦੇ ਨਾਲ ਛਿੰਦਵਾੜਾ ਤੋਂ ਉਨ੍ਹਾਂ ਦੀ ਜਿੱਤ ਦਾ ਇਹੀ ਰਾਜ਼ ਸੀ। ਉਹ ਆਪਣੇ ਵੋਟਰਾਂ ਨੂੰ ਕਹਿੰਦੇ ਸਨ ਕਿ ਉਹ ਉਨ੍ਹਾਂ ਨੂੰ ਮਿਲਣ ਭੋਪਾਲ ਆਉਣਗੇ। ਕਮਲਨਾਥ ਹੁਣ ਜਦਕਿ ਪੀ. ਸੀ. ਸੀ. ਪ੍ਰਧਾਨ ਹਨ, ਤਾਂ ਉਹ ਪੱਕੇ ਤੌਰ ’ਤੇ ਭੋਪਾਲ ’ਚ ਤਾਇਨਾਤ ਹਨ, ਇਹ ਯਕੀਤੀ ਕਰ ਰਹੇ ਹਨ ਕਿ ਵਿਧਾਇਕਾਂ ਨੂੰ ਉਨ੍ਹਾਂ ਦੇ ਖੇਤਰਾਂ ’ਚ ਜੋ ਚਾਹੀਦਾ, ਉਹ ਦਿੱਤਾ ਜਾਵੇ ਅਤੇ ਇਕ ਨਵੀਂ ਕਾਰਜ ਸੰਸਕ੍ਰਿਤੀ ਬਣਾਈ ਜਾਵੇ।
ਕਮਲਨਾਥ ਚਾਹੁੰਦ ਹਨ ਕਿ ਸਾਰੇ ਨੇਤਾ ਆਪਣੇ ਵਿਧਾਨ ਸਭਾ ਖੇਤਰਾਂ ’ਚ ਹੀ ਜ਼ਿਆਦਾ ਸਮਾਂ ਬਿਤਾਉਣ। ਸ਼ਾਇਦ ਕਮਲਨਾਥ ਦੀ ਆਪਣੀ ਕਾਰਜਸੰਸਕ੍ਰਿਤੀ ਹੈ।