ਇਨਸਾਨੀਅਤ ਸ਼ਰਮਸਾਰ: ਕਲਯੁਗੀ ਪੁੱਤ ਨੇ 80 ਸਾਲਾ ਬਿਮਾਰ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ, ਜਾਣੋ ਕਾਰਨ

Thursday, Mar 07, 2024 - 04:20 AM (IST)

ਇਨਸਾਨੀਅਤ ਸ਼ਰਮਸਾਰ: ਕਲਯੁਗੀ ਪੁੱਤ ਨੇ 80 ਸਾਲਾ ਬਿਮਾਰ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ, ਜਾਣੋ ਕਾਰਨ

ਕੌਸ਼ਾਂਬੀ : ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਜਿੱਥੇ ਵਿਅਕਤੀ ਆਪਣੀ ਮਾਂ ਨੂੰ ਉਸਦੇ ਵਾਲਾਂ ਤੋਂ ਖਿੱਚ ਰਿਹਾ ਹੈ ਅਤੇ ਉਸਦੀ ਕੁਰਸੀ ਦੇ ਦੁਆਲੇ ਚੱਕਰ ਲਗਾ ਕੇ ਉਸਨੂੰ ਚੱਪਲ ਨਾਲ ਮਾਰ ਰਿਹਾ ਹੈ। ਰਿਪੋਰਟ ਮੁਤਾਬਕ ਬਜ਼ੁਰਗ ਔਰਤ ਮਾਨਸਿਕ ਤੌਰ 'ਤੇ ਅਪਾਹਜ ਹੈ ਅਤੇ ਉਸ ਨੇ ਟਾਇਲਟ ਕਰਕੇ ਆਪਣੇ ਕੱਪੜੇ ਖਰਾਬ ਕਰ ਦਿੱਤੇ ਸਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੁਲਸ ਨੇ ਇਸ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕੱਲ੍ਹ ਸ਼੍ਰੀਨਗਰ ਜਾਣਗੇ ਪ੍ਰਧਾਨ ਮੰਤਰੀ ਮੋਦੀ

ਇਹ ਘਟਨਾ ਚਾਰਵਾ ਥਾਣਾ ਖੇਤਰ ਦੇ ਬੇਰੂਆ ਪਿੰਡ ਦੀ ਹੈ। ਇਸ ਥਾਂ ਦੀ ਰਹਿਣ ਵਾਲੀ ਬਜ਼ੁਰਗ ਚੰਦਰ (80) ਆਪਣੇ ਪਤੀ ਰਾਮ ਲਖਨ ਸਿੰਘ ਅਤੇ ਪੁੱਤਰ ਸੋਨੂੰ ਸਿੰਘ ਠਾਕੁਰ ਨਾਲ ਰਹਿੰਦੀ ਹੈ। ਬਿਮਾਰ ਹੋਣ ਕਾਰਨ ਬਜ਼ੁਰਗ ਮਾਂ ਨੇ ਆਪਣੇ ਕੱਪੜਿਆਂ 'ਤੇ ਟਾਇਲਟ ਕਰ ਦਿੱਤੀ। ਇਸ 'ਤੇ ਬੇਟਾ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਮਾਂ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਛੱਤ ਤੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

ਐਸਪੀ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ ਦਾ ਨੋਟਿਸ ਲੈਂਦਿਆਂ ਸੀਓ ਚਾਯਲ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਪੁਲਸ ਘਰ ਵੀ ਗਈ ਪਰ ਵਿਅਕਤੀ ਨਹੀਂ ਮਿਲਿਆ। ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਾਲਾਂਕਿ ਇਹ ਵੀਡੀਓ ਪੁਰਾਣੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ - ਦਿੱਲੀ-NCR 'ਚ ਸਸਤੀ ਹੋਈ CNG, ਜਾਣੋ ਨਵਾਂ ਰੇਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Inder Prajapati

Content Editor

Related News