''ਮੀਂਹ'' ਦੇ ਪਾਣੀ ਨੇ ਖਾ ਲਿਆ ਮਾਪਿਆਂ ਦਾ ਪੁੱਤ, ਤੁਰੇ ਜਾਂਦੇ ਨੂੰ ਆ ਗਈ ਦਰਦਨਾਕ ਮੌਤ
Friday, Feb 21, 2025 - 03:55 AM (IST)

ਜਲੰਧਰ (ਜ.ਬ.)- ਥਾਣਾ 8 ਅਧੀਨ ਪੈਂਦੇ ਗਦਈਪੁਰ ਇਲਾਕੇ ’ਚ ਕ੍ਰੇਨ ਦੀ ਲਪੇਟ ਵਿਚ ਆਉਣ ਨਾਲ ਇਕ ਪੈਦਲ ਜਾ ਰਹੇ ਯਾਤਰੀ ਦੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ। ਮ੍ਰਿਤਕ ਇਕ ਫੈਕਟਰੀ ਵਿਚ ਟਰੱਕਾਂ ਵਿਚ ਸਾਮਾਨ ਲੱਦਣ ਦਾ ਕੰਮ ਕਰਦਾ ਸੀ।
ਮ੍ਰਿਤਕ ਦੀ ਪਛਾਣ ਦਿਨੇਸ਼ ਨੌਸ਼ਾਦ ਪੁੱਤਰ ਨਾਰਾਇਣ ਨੌਸ਼ਾਦ ਵਾਸੀ ਟੋਬੜੀ ਮੁਹੱਲਾ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਚੌਕੀ ਫੋਕਲ ਪੁਆਇੰਟ ਦੀ ਪੁਲਸ ਟੀਮ ਨੇ ਡਰਾਈਵਰ ਕੁਲਵੰਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਕ੍ਰੇਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮ ਬਣ ਬੰਦਾ ਕਰ ਗਿਆ ਵੱਡਾ ਕਾਂਡ, ਸੁਣ ਤੁਹਾਨੂੰ ਵੀ ਨਹੀਂ ਹੋਣਾ ਯਕੀਨ
ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਰਤਾਰਪੁਰ ਦੇ ਵਸਨੀਕ ਡਰਾਈਵਰ ਕੁਲਵੰਤ ਸਿੰਘ ਨੇ ਕਿਹਾ ਕਿ ਮੀਂਹ ਪੈ ਰਿਹਾ ਸੀ ਅਤੇ ਗੱਡੀ ਦੀ ਵਿੰਡਸ਼ੀਲਡ ਵਿਚ ਪਾਣੀ ਸੀ, ਜਿਸ ਕਾਰਨ ਕਲੀਅਰ ਨੂੰ ਨਹੀਂ ਦਿਖਿਆ। ਦਿਨੇਸ਼, ਜੋ ਪੈਦਲ ਜਾ ਰਿਹਾ ਸੀ, ਇਸ ਦੀ ਲਪੇਟ ਵਿਚ ਆ ਗਿਆ ਅਤੇ ਹਾਦਸਾ ਵਾਪਰ ਗਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਮਾਮੇ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਵੱਡੀ ਘਟਨਾ ; ਭਾਰੀ ਬਾਰਿਸ਼ ਮਗਰੋਂ ਡਿੱਗ ਗਈ ਅਸਮਾਨੀ ਬਿਜਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e