ਗੁੰਡਾਗਰਦੀ ਦਾ ਨੰਗਾ ਨਾਚ ; ਬਦਮਾਸ਼ਾਂ ਨੇ ਪੈਟਰੋਲ ਪੰਪ ਦੇ ਮੈਨੇਜਰ ਨੂੰ ਰਾਹ ''ਚ ਘੇਰ ਕੇ ਕੁੱਟਿਆ ਤੇ ਲੁੱਟਿਆ
Thursday, Feb 20, 2025 - 10:36 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ)- ਬੀਤੀ ਰਾਤ ਭੱਟੀਵਾਲ ਪਿੰਡ ਨੇੜੇ ਘਾਤ ਲਾ ਕੇ ਖੜ੍ਹੇ ਅੱਧੀ ਦਰਜਨ ਤੋਂ ਵੱਧ ਬਦਮਾਸ਼ਾਂ ਨੇ ਇੱਕ ਪੈਟਰੋਲ ਪੰਪ ਦੇ ਮੈਨੇਜਰ ਦੀ ਘੇਰ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਤੇ ਉਸ ਕੋਲੋਂ ਨਕਦੀ ਖੋਹ ਕੇ ਫਰਾਰ ਹੋ ਗਏ। ਘਟਨਾ 'ਚ ਜ਼ਖਮੀ ਹੋਏ ਮੈਨੇਜਰ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਸਥਾਨਕ ਬਲਿਆਲ ਰੋਡ 'ਤੇ ਸਥਿਤ ਜੈ ਸ਼ਿਵ ਸ਼ੰਕਰ ਫਿਲਿੰਗ ਸਟੇਸ਼ਨ ਦੇ ਮਾਲਕ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ਦਾ ਮੈਨੇਜਰ ਜਗਸੀਰ ਦਾਸ ਪੁੱਤਰ ਪੂਰਨ ਦਾਸ ਵਾਸੀ ਘਨੌੜ ਰਾਜਪੂਤਾਂ ਬੁੱਧਵਾਰ ਰਾਤ ਕਰੀਬ 9 ਵਜੇ ਪੰਪ ਤੋਂ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਇਸ ਦੌਰਾਨ ਰਸਤੇ 'ਚ ਭੱਟੀਵਾਲ ਕਲਾਂ ਨਹਿਰ ਕੋਲ ਪਹਿਲਾਂ ਤੋਂ ਹੀ ਚਾਰ ਮੋਟਰਸਾਈਕਲਾਂ 'ਤੇ ਖੜ੍ਹੇ 8-10 ਅਣਪਛਾਤੇ ਬਦਮਾਸ਼ਾਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਰੁਕ-ਰੁਕ ਕੇ ਹੋਈ ਬਾਰਿਸ਼ ਨੇ ਮੁੜ ਕਢਵਾਈਆਂ ਰਜਾਈਆਂ, ਜਾਣੋ ਇਸ ਮੀਂਹ ਦਾ ਫ਼ਸਲਾਂ 'ਤੇ ਕੀ ਪਵੇਗਾ ਅਸਰ
ਇਸ ਮਗਰੋਂ ਉਨ੍ਹਾਂ ਨੇ ਲੋਹੇ ਦੀ ਰਾਡ ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਨ ਤੋਂ ਬਾਅਦ ਬਦਮਾਸ਼ ਜਗਸੀਰ ਦੀ ਜੇਬ 'ਚੋਂ 4-5 ਹਜ਼ਾਰ ਰੁਪਏ ਲੁੱਟ ਕੇ ਭੱਜ ਗਏ। ਅੰਗਰੇਜ਼ ਸਿੰਘ ਨੇ ਦੱਸਿਆ ਕਿ ਘਟਨਾ ਮਗਰੋਂ ਜ਼ਖਮੀ ਜਗਸੀਰ ਨੂੰ ਭਵਾਨੀਗੜ੍ਹ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਸੰਗਰੂਰ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਬਦਮਾਸ਼ਾਂ ਵੱਲੋਂ ਗਿਰੋਹ ਬਣਾ ਕੇ ਇਸ ਤਰ੍ਹਾਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਤੇ ਡਰ ਦਾ ਮਾਹੌਲ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਵੱਡੀ ਘਟਨਾ ; ਭਾਰੀ ਬਾਰਿਸ਼ ਮਗਰੋਂ ਡਿੱਗ ਗਈ ਅਸਮਾਨੀ ਬਿਜਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e