ਕਲਯੁਗੀ ਪਿਓ ਨੇ 11 ਸਾਲ ਦੀ ਧੀ ਨਾਲ ਟੱਪੀਆਂ ਹੱਦਾਂ, ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
Wednesday, Feb 26, 2025 - 02:06 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 11 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਪਿਤਾ ਨੂੰ 20 ਸਾਲ ਦੀ ਕੈਦ ਅਤੇ 60 ਹਜ਼ਾਰ ਜੁਰਮਾਨੇ ਦੀ ਸਜ਼ਾ ਸਣਾਈ ਹੈ। ਅਦਾਲਤ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਵਰਗ ਦੇ ਬੱਚੇ ਯਕੀਨੀ ਤੌਰ 'ਤੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਨੂੰ ਨਾ ਸਿਰਫ਼ ਸੰਭਾਲਣ ਦੇ ਨਾਲ-ਨਾਲ ਪਾਲਣ-ਪੋਸ਼ਣ ਕੀਤਾ ਜਾਣਾ ਚਾਹੀਦਾ ਹੈ, ਸਗੋਂ ਦੇਸ਼ ਦੇ ਉੱਜਵਲ ਭਵਿੱਖ ਲਈ ਉਨ੍ਹਾਂ ਦੀ ਰੱਖਿਆ ਵੀ ਕੀਤੀ ਜਾਣੀ ਜ਼ਰੂਰੀ ਹੈ। ਪੈਨੇਟ੍ਰੇਟਿਵ ਜਿਣਸੀ ਹਮਲਾ ਨਾ ਸਿਰਫ਼ ਪੀੜਤ, ਸਗੋਂ ਆਸ-ਪਾਸ ਦੇ ਬੱਚਿਆਂ ਦੇ ਮਨਾਂ 'ਚ ਵੀ ਡਰ ਅਤੇ ਸਦਮਾ ਪੈਦਾ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਚਿੰਤਾ ਭਰੀ ਖ਼ਬਰ, ਬਚੇ ਸਿਰਫ 3 ਦਿਨ
ਹੁਣ ਸਮਾਂ ਆ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ, ਤਾਂ ਕਿ ਦੁਸ਼ਟ ਅਤੇ ਅਪਰਾਧਿਕ ਪ੍ਰਵਿਰਤੀਆਂ ਦੇ ਲੋਕਾਂ ਨੂੰ ਰੋਕਿਆ ਜਾ ਸਕੇ। ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਨਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਵਰਤਮਾਨ ਮਾਮਲੇ 'ਚ ਦੋਸ਼ੀ ਨੇ ਮਤਰੇਈ ਧੀ ਜਿਸ ਦੀ ਉਮਰ ਸਿਰਫ਼ 11 ਸਾਲ ਦੀ ਸੀ, ਦਾ ਜਿਣਸ਼ੀ ਸੋਸ਼ਣ ਕਰਕੇ ਦੁਸ਼ਟ ਅਤੇ ਦੁਸ਼ਟ ਮਾਨਸਿਕਤਾ ਦਾ ਪਰਿਚੈ ਦਿੱਤਾ ਹੈ। ਸੈਕਟਰ-31 ਥਾਣਾ ਪੁਲਸ ਨੇ ਕਰੀਬ ਢਾਈ ਸਾਲ ਪਹਿਲਾਂ ਜੂਨ 2022 ਵਿਚ ਨਾਬਾਲਗ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਮਤਰੇਏ ਪਿਤਾ ਦੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪਾਕਸੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮਾਂ ਲਈ ਪਹਿਲੀ ਵਾਰ ਸਖ਼ਤ ਫ਼ਰਮਾਨ ਜਾਰੀ, ਕਾਂਸਟੇਬਲ ਤੋਂ ਲੈ ਕੇ DSP ਤੱਕ...
ਇਹ ਸੀ ਮਾਮਲਾ
ਨਾਬਾਲਗ ਬੱਚੀ ਦੀ ਮਾਂ ਨੇ ਜੂਨ 2022 'ਚ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਪਹਿਲੇ ਪਤੀ ਦੇ ਨਾਲ ਤਲਾਕ ਤੋਂ ਬਾਅਦ 2015 'ਚ ਰਾਮ ਦਰਬਾਰ ਦੇ ਰਹਿਣ ਵਾਲੇ ਵਿਅਕਤੀ ਨਾਲ ਉਸ ਨੇ ਵਿਆਹ ਕੀਤਾ ਸੀ। ਪਹਿਲੇ ਵਿਆਹ ਤੋਂ 11 ਸਾਲ ਦੀ ਧੀ, ਜਦੋਂ ਕਿ ਦੂਜੇ ਵਿਆਹ ਤੋਂ ਧੀ ਅਤੇ ਪੁੱਤਰ ਹੈ। ਉਹ ਸੈਕਟਰ-31 ਥਾਣਾ ਖੇਤਰ ਦੇ ਤਹਿਤ ਦੂਜੇ ਪਤੀ ਅਤੇ ਤਿੰਨਾਂ ਬੱਚਿਆਂ ਦੇ ਨਾਲ ਰਹਿੰਦੀ ਹੈ। ਛੋਟੀ ਭੈਣ ਮੇਕਅੱਪ ਆਰਟਿਸਟ ਹੈ, ਜੋ ਕਰੀਬ ਹਫ਼ਤਾ ਪਹਿਲਾਂ ਘਰ ਦੇ ਗਰਾਊਂਡ ਫਲੌਰ ’ਤੇ ਰਹਿਣ ਆ ਆਈ ਸੀ। ਭੈਣ ਦੇ ਘਰ ਹੋਣ ਕਾਰਨ ਉਹ ਤਿੰਨੇ ਬੱਚਿਆਂ ਨੂੰ ਉਸ ਦੇ ਕੋਲ ਛੱਡ ਕੇ ਗਈ ਸੀ। ਉਹ ਇੰਡਸਟਰੀਅਲ ਏਰੀਆ ਸਥਿਤ ਕੰਪਨੀ 'ਚ ਕੰਮ ’ਤੇ ਗਈ ਸੀ। ਸ਼ਾਮ 6.30 ਵਜੇ ਵਾਪਸ ਆਈ ਤਾਂ ਭੈਣ ਨੇ ਦੱਸਿਆ ਕਿ 11 ਸਾਲ ਦੀ ਧੀ ਨਾਲ ਦੂਜਾ ਪਤੀ ਗ਼ਲਤ ਕੰਮ ਕਰਦਾ ਹੈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਧੀ ਤੋਂ ਇਸ ਬਾਰੇ ਵਿਚ ਪੁੱਛਿਆ ਤਾਂ ਉਸ ਨੇ ਕਿਹਾ ਕਿ ਪਾਪਾ ਕਮਰੇ ਦੀ ਕੁੰਡੀ ਬੰਦ ਕਰਕੇ ਗ਼ਲਤ ਕੰਮ ਕਰਦੇ ਸੀ। ਰੌਲਾ ਪਾਉਣ ’ਤੇ ਪਾਪਾ ਮਾਰਦੇ ਸੀ ਅਤੇ ਮਾਸੀ ਆਉਣ ਤੋਂ ਬਾਅਦ ਗ਼ਲਤ ਕੰਮ ਨਹੀਂ ਕਰ ਪਾਏ। ਪਾਪਾ ਨੇ ਉੱਪਰ ਬੁਲਾਇਆ ਤਾਂ ਉੱਪਰ ਨਹੀਂ ਗਈ ਅਤੇ ਨਾ ਜਾਣ ਦਾ ਕਾਰਨ ਮਾਸੀ ਨੂੰ ਦੱਸਿਆ। ਇਸ ਤੋਂ ਬਾਅਦ ਬੱਚੀ ਦੀ ਮਾਂ ਨੇ ਦੋਸ਼ੀ ਦੇ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਮਾਮਲੇ ਵਿਚ ਪੁਲਸ ਨੇ ਸ਼ਿਕਾਇਤ ਅਤੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਮਤਰੇਏ ਪਿਤਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8