ਚਾਰ ਬੱਚਿਆਂ ਦੀ ਮਾਂ ਸ਼ੱਕੀ ਹਾਲਾਤ ''ਚ ਲਾਪਤਾ, ਬੱਚਿਆਂ ਦਾ ਰੋ-ਰੋ ਬੁਰਾ ਹਾਲ
Wednesday, Feb 26, 2025 - 06:24 PM (IST)

ਕਾਦੀਆਂ (ਜ਼ੀਸ਼ਾਨ) : ਸ਼ੱਕੀ ਹਾਲਾਤ ਵਿਚ ਚਾਰ ਬੱਚਿਆਂ ਦੀ ਮਾਂ ਦੇ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਜੀਤ ਕੌਰ ਪਤਨੀ ਕਾਕੂ ਮਸੀਹ ਵਾਸੀ ਹਰਚੋਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਮਨਪ੍ਰੀਤ ਕੌਰ ਪਤਨੀ ਸੋਨੂ ਮਸੀਹ ਜੋ ਕਿ ਘਰ ਤੋਂ ਬਾਜ਼ਾਰ ਸਮਾਨ ਲੈਣ ਲਈ ਗਈ ਪਰ ਵਾਪਸ ਘਰ ਨਹੀਂ ਪਹੁੰਚੀ। ਉਨ੍ਹਾਂ ਨੇ ਉਸ ਦੀ ਇਧਰ ਉਧਰ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੀ, ਉਸਨੇ ਦੱਸਿਆ ਕਿ ਉਸਦੇ ਚਾਰ ਬੱਚੇ ਹਨ ਅਤੇ ਉਸ ਦੇ ਲਾਪਤਾ ਹੋਣ ਦੀ ਉਨ੍ਹਾਂ ਨੇ ਸਥਾਨਕ ਪੁਲਸ ਚੌਂਕੀ ਹਰਚੋਵਾਲ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਨੂੰਹ ਨੂੰ ਲੱਭਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਕੁਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਾਹਰ ਬੰਬੇ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਅਤੇ ਉਨ੍ਹਾਂ ਦੀ ਨੂਹ ਘਰ ਦੇ ਵਿਚ ਹੀ ਕੰਮ ਕਾਜ ਕਰਦੀ ਸੀ। ਉਹ ਘਰੋਂ ਬਾਜ਼ਾਰ ਜਾਣ ਦਾ ਕਹਿ ਕੇ ਗਈ ਸੀ। ਕਾਫੀ ਸਮਾਂ ਬੀਤ ਜਾਣ ਦੇ ਬਾਅਦ ਜਦੋਂ ਉਹ ਘਰ ਵਾਪਸ ਨਾ ਪਰਤੀ ਤਾਂ ਉਸਦੀ ਭਾਲ ਕੀਤੀ ਉਸਦੇ ਕੀਤੇ ਵੀ ਨਾ ਮਿਲਣ ਤੇ ਉਨ੍ਹਾਂ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਮਾਂ ਦੇ ਲਾਪਤਾ ਹੋਣ ਤੋਂ ਬਾਅਦ ਬੱਚਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ।