ਕਮਲਨਾਥ ''ਤੇ ਭੜਕੇ ਸਿੰਧੀਆ, ਬੋਲੇ- ''ਹਾਂ ਮੈਂ ਕੁੱਤਾ ਹਾਂ, ਕਿਉਂਕਿ...''

Saturday, Oct 31, 2020 - 09:10 PM (IST)

ਭੋਪਾਲ : ਮੱਧ ਪ੍ਰਦੇਸ਼ 'ਚ ਜਿਵੇਂ - ਜਿਵੇਂ ਉਪ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਨੇਤਾਵਾਂ ਵਿਚਾਲੇ ਜ਼ੁਬਾਨੀ ਜੰਗ ਵੀ ਵੱਧਦੀ ਜਾ ਰਹੀ ਹੈ। ਪ੍ਰਦੇਸ਼ 'ਚ 28 ਵਿਧਾਨ ਸਭਾ ਸੀਟਾਂ ਲਈ 3 ਨਵੰਬਰ ਨੂੰ ਵੋਟਾਂ ਹੋਣਗੀਆਂ। ਇਸ 'ਚ ਸ਼ਨੀਵਾਰ ਨੂੰ ਬੀਜੇਪੀ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਸਾਬਕਾ ਮੁੱਖ ਮੰਤਰੀ ਕਮਲਨਾਥ 'ਤੇ ਕੁੱਤਾ ਕਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ, 'ਕਮਲਨਾਥ ਮੈਨੂੰ ਕੁੱਤਾ ਕਹਿੰਦੇ ਹਨ, ਹਾਂ ਮੈਂ ਕੁੱਤਾ ਹਾਂ, ਕਿਉਂਕਿ ਮੈਂ ਜਨਤਾ ਦਾ ਸੇਵਕ ਹਾਂ।'

ਇਸ ਸਾਲ ਮਾਰਚ 'ਚ ਕਾਂਗਰਸ ਦਾ ਹੱਥ ਛੱਡ ਬੀਜੇਪੀ ਦਾ ਪੱਲਾ ਫੜ੍ਹਨ ਵਾਲੇ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਮੈਂ ਉਹ ਕੁੱਤਾ ਹਾਂ ਜੋ ਹਮੇਸ਼ਾ ਆਪਣੇ ਮਾਲਕਾਂ ਲਈ ਵਫਾਦਾਰ ਰਹਿੰਦਾ ਹੈ। ਉਨ੍ਹਾਂ ਕਿਹਾ, ਮੈਂ ਜਨਤਾ ਦਾ ਸੇਵਕ ਹਾਂ।

ਇਹ ਵੀ ਪੜ੍ਹੋ: ਹੁਣ ਇਕੱਲੇ ਟਰੇਨ 'ਚ ਸਫਰ ਕਰ ਸਕਣਗੀਆਂ ਜਨਾਨੀਆਂ, ਰੇਲਵੇ ਨੇ ਲਾਂਚ ਦੀ ਇਹ ਐਪ

ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸਿੰਧੀਆ ਨੇ ਕਿਹਾ, ਕਮਲਨਾਥ ਜੀ ਇੱਥੇ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਮੈਂ ਕੁੱਤਾ ਹਾਂ। ਹਾਂ... ਕਮਲਨਾਥ ਜੀ ਸੁਣ ਲਓ, ਮੈਂ ਕੁੱਤਾ ਹਾਂ ਕਿਉਂਕਿ ਮੇਰੀ ਮਾਲਕ ਜਨਤਾ ਹੈ। ਜਨਤਾ ਦੇ ਪ੍ਰਤੀ ਮੈਂ ਵਫਾਦਾਰ ਹਾਂ। ਮੈਂ ਕੁੱਤਾ ਹਾਂ... ਕਿਉਂਕਿ ਕੁੱਤਾ ਆਪਣੇ ਮਾਲਕ ਅਤੇ ਆਪਣੇ ਦਾਤਾ ਦੀ ਰੱਖਿਆ ਕਰਦਾ ਹੈ। ਕੋਈ ਜੇਕਰ ਮੇਰੇ ਮਾਲਕ ਨੂੰ ਉਂਗਲ ਦਿਖਾਏ, ਭ੍ਰਿਸ਼ਟਾਚਾਰੀ-ਵਿਨਾਸ਼ਕਾਰੀ ਨੀਤੀ ਦਿਖਾਏ ਤਾਂ ਕੁੱਤਾ ਵੱਡੇਗਾ ਉਸਨੂੰ। ਮੈਨੂੰ ਮਾਣ ਹੈ ਕਿ ਮੈਂ ਆਪਣੀ ਜਨਤਾ ਦਾ ਕੁੱਤਾ ਹਾਂ।


Inder Prajapati

Content Editor

Related News