ਦੁਨੀਆ ਦੀ ਸਭ ਤੋਂ ਛੋਟੇ ਕੱਦ ਵਾਲੀ ਔਰਤ ਜੋਤੀ ਨੇ ਵੀ ਕੀਤਾ ਯੋਗਾ (ਤਸਵੀਰਾਂ)
Thursday, Jun 20, 2019 - 02:49 PM (IST)

ਨਾਗਪੁਰ— 21 ਜੂਨ ਨੂੰ ਦੁਨੀਆਭਰ 'ਚ ਮਨਾਇਆ ਜਾਣ ਵਾਲਾ 'ਅੰਤਰਰਾਸ਼ਟਰੀ ਯੋਗ ਦਿਵਸ' ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਹਨ। ਸਿਰਫ ਭਾਰਤ ਹੀ ਨਹੀਂ ਬਲਕਿ ਦੁਨੀਆਭਰ ਦੇ ਲੋਕ ਯੋਗਾਂ ਦਾ ਸਮਰਥਨ ਕਰ ਰਹੇ ਹਨ। ਯੋਗ ਦਿਵਸ ਦੇ ਇੱਕ ਦਿਨ ਪਹਿਲਾਂ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ' 'ਚੋਂ ਨਾਂ ਦਰਜ ਕਰਵਾਉਣ ਵਾਲੀ ਦੁਨੀਆ ਦੀ ਸਭ ਤੋਂ ਛੋਟੇ ਕੱਦ ਵਾਲੀ ਔਰਤ ਜੋਤੀ ਅਮਗੇ ਵੀ ਨਾਗਪੁਰ 'ਚ ਯੋਗਾ ਕਰਦੀ ਨਜ਼ਰ ਆਈ ਹੈ।
ਜੋਤੀ ਦੇ ਯੋਗ ਪ੍ਰੈਕਟਿਸ ਕਰਦੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
#WATCH World's shortest woman, Jyoti Amge, practices Yoga in Nagpur, ahead of #InternationalYogaDay tomorrow. pic.twitter.com/whoCPhq4ab
— ANI (@ANI) June 20, 2019
ਜੋਤੀ ਨੇ ਆਪਣੀ ਯੋਗਾ ਟ੍ਰੇਨਰ ਨਾਲ ਯੋਗਾ ਦੇ ਵੱਖ-ਵੱਖ ਆਸਣਾਂ ਨੂੰ ਬਹੁਤ ਸਰਲਤਾ ਨਾਲ ਕੀਤਾ ਅਤੇ ਇਸ ਦੌਰਾਨ ਉੱਥੇ ਕਾਫੀ ਗਿਣਤੀ 'ਚ ਲੋਕ ਮੌਜੂਦ ਸੀ। ਨਾਗਪੁਰ ਦੇ ਇੱਕ ਪਾਰਕ 'ਚ ਜੋਤੀ ਦੇ ਨਾਲ ਵੱਡੀ ਗਿਣਤੀ 'ਚ ਬੱਚੇ ਵੀ ਯੋਗਾ ਕਰਦੇ ਨਜ਼ਰ ਆਏ।
ਜੋਤੀ ਨੇ ਯੋਗ ਅਭਿਆਸ ਕਰ ਕੇ ਸਾਰਿਆਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸੇ ਤੋਂ ਘੱਟ ਨਹੀਂ ਹੈ।
ਦੱਸਿਆ ਜਾਂਦਾ ਹੈ ਕਿ ਨਾਗਪੁਰ ਦੀ ਰਹਿਣ ਵਾਲੀ ਜੋਤੀ ਅਮਗੇ ਦੁਨੀਆ ਦੀ ਸਭ ਤੋਂ ਛੋਟੇ ਕੱਦ ਵਾਲੀ ਔਰਤ ਹੈ। ਜੋਤੀ ਦੀ ਜਨਮ 16 ਦਸੰਬਰ 1993 ਨੂੰ ਹੋਇਆ ਸੀ, ਉਸ ਦੇ 18 ਸਾਲਾਂ ਦੀ ਉਮਰ 'ਚ ਦੁਨੀਆ ਦੀ ਸਭ ਤੋਂ ਛੋਟੇ ਕੱਦ ਵਾਲੀ ਔਰਤ ਹੋਣ ਦਾ ਖਿਤਾਬ ਹਾਸਲ ਕੀਤਾ ਸੀ।