15 ਜੁਲਾਈ ਨੂੰ ਲਾਂਚ ਹੋਵੇਗਾ ਚੰਦਰਯਾਨ-2, ਇਸਰੋ ਨੇ ਦੱਸਿਆ ਕਿਵੇਂ ਰੱਖੇਗਾ ਚੰਨ ''ਤੇ ਕਦਮ

06/12/2019 4:01:43 PM

ਬੈਂਗਲੁਰੂ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀ ਆਖਰਕਾਰ ਚੰਨ 'ਤੇ ਭਾਰਤ ਦਾ ਦੂਜਾ ਕਦਮ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹਨ। ਚੰਨ 'ਤੇ ਜਾਣ ਨੂੰ ਤਿਆਰ ਭਾਰਤ ਦਾ ਸਪੇਸ ਮਿਸ਼ਨ ਚੰਦਰਯਾਨ-2 ਦੇ ਲਾਂਚ ਦਾ ਐਲਾਨ ਬੈਂਗਲੁਰੂ 'ਚ ਇਸਰੋ ਦੇ ਚੇਅਰਮੈਨ ਡਾ. ਕੇ. ਸਿਵਾਨ ਨੇ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 15 ਜੁਲਾਈ ਨੂੰ ਸਵੇਰੇ 2.51 ਵਜੇ ਚੰਦਰਯਾਨ-2 ਨੂੰ ਲਾਂਚ ਕੀਤਾ ਜਾਵੇਗਾ। ਸੀਵਾਨ ਨੇ ਬੈਂਗਲੁਰੂ 'ਚ ਇਸ ਮਿਸ਼ਨ ਨਾਲ ਜੁੜੀ ਜਾਣਕਾਰੀ ਲਈ ਵੈੱਬਸਾਈਟ ਦਾ ਲਾਂਚ ਵੀ ਕੀਤਾ। ਇਸਰੋ ਚੇਅਰਮੈਨ ਨੇ ਜਾਣਕਾਰੀ ਦਿੱਤੀ ਕਿ ਚੰਦਰਯਾਨ-2 ਨੂੰ 15 ਜੁਲਾਈ ਨੂੰ ਸਵੇਰੇ 2.51 ਵਜੇ ਲਾਂਚ ਕੀਤਾ ਜਾਵੇਗਾ। ਇਸ 'ਚ ਤਿੰਨ ਹਿੱਸੇ ਹੋਣਗੇ ਲੈਂਡਰ, ਰੋਵਰ ਅਤੇ ਆਰਬਿਟਰ। ਰੋਵਰ ਕਿ ਰੋਬਾਟਿਕ ਆਰਟੀਕਲ ਹੈ, ਜਿਸ ਦਾ ਭਾਰ 27 ਕਿਲੋ ਅਤੇ ਲੰਬਾਈ ਇਕ ਮੀਟਰ ਹੈ। ਲੈਂਡਰ ਦਾ ਭਾਰ 1.4 ਟਨ ਅਤੇ ਲੰਬਾਈ 3.5 ਮੀਟਰ ਹੈ। ਆਰਬਿਟਰ ਦਾ ਭਾਰ 2.4 ਟਨ ਅਤੇ ਲੰਬਾਈ 2.5 ਮੀਟਰ ਹੈ।

ਇਸ ਤਰ੍ਹਾਂ ਰੱਖੇਗਾ ਚੰਨ 'ਤੇ ਕਦਮ
ਸੀਵਾਨ ਨੇ ਦੱਸਿਆ ਕਿ ਲੈਂਡਰ ਨੂੰ ਆਰਬਿਟਰ ਦੇ ਉੱਪਰ ਰੱਖਿਆ ਜਾਵੇਗਾ। ਲੈਂਡਰ ਆਰਬਿਟਰ ਅਤੇ ਰੋਵਰ ਨੂੰ ਇਕੱਠੇ ਕੰਪੋਜਿਟ ਬਾਡੀ ਕਿਹਾ ਗਿਆ ਹੈ। 15 ਜੁਲਾਈ ਨੂੰ ਲਾਂਚ ਦੇ 15 ਮਿੰਟ ਬਾਅਦ ਜੀ.ਐੱਸ.ਐੱਲ.ਵੀ. ਤੋਂ ਕੰਪੋਜਿਟ ਬਾਡੀ ਨੂੰ ਇਜੈਕਟ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪ੍ਰੋਪਲਸ਼ਨ ਸਿਸਟਮ ਦੇ ਸੜਨ ਨਾਲ ਕੰਪੋਜਿਟ ਬਾਡੀ ਚੰਨ ਵੱਲ ਵਧਣ ਲੱਗੇਗੀ। ਕੁਝ ਦਿਨ ਬਾਅਦ ਇਕ ਰੈਟਰੋ ਬਰਨ ਹੋਣ ਨਾਲ ਇਹ ਚੰਨ ਦੀ ਪੰਧ 'ਚ ਪਹੁੰਚ ਜਾਵੇਗੀ। ਇਸ ਤੋਂ ਬਾਅਦ ਸਹੀ ਸਮੇਂ ਲੈਂਡਰ ਆਰਬਿਟਰ ਤੋਂ ਵੱਖ ਹੋ ਜਾਵੇਗਾ। ਲੈਂਡਰ ਆਪਣੇ ਪ੍ਰੋਪਲਸ਼ਨ ਦੀ ਵਰਤੋਂ ਕਰ ਕੇ ਚੰਨ ਤੋਂ 130 ਕਿਲੋਮੀਟਰ ਦੂਰ ਦੀ ਪੰਧ 'ਚ ਕਰੀਬ 4 ਦਿਨ ਤੱਕ ਰਹੇਗਾ। ਲੈਂਡਿੰਗ ਵਾਲੇ ਦਿਨ ਲੈਂਡਰ ਦਾ ਪ੍ਰੋਪਲਸ਼ਨ ਸਿਸਟਮ ਉਸ ਦੀ ਵੇਲਾਸਿਟੀ ਨੂੰ ਘੱਟ ਕਰੇਗਾ ਅਤੇ ਲੈਂਡਰ ਨੂੰ ਚੰਨ ਦੇ ਸਾਊਥ ਪੋਲ 'ਤੇ ਲੈਂਡ ਕਰਵਾਏਗਾ। ਇਸ ਪ੍ਰਕਿਰਿਆ 'ਚ ਕਰੀਬ 15 ਮਿੰਟ ਦਾ ਸਮਾਂ ਲੱਗੇਗਾ।

ਇਸਰੋ ਨਹੀਂ ਪੂਰੇ ਦੇਸ਼ ਲਈ ਰੋਮਾਂਚ ਭਰਿਆ ਪਲ
ਸੀਵਾਨ ਦਾ ਕਹਿਣਾ ਹੈ ਕਿ ਇਸ ਮਿਸ਼ਨ ਦਾ ਇਹ ਸਭ ਤੋਂ ਰੋਮਾਂਚਕ ਪਲ ਹੋਵੇਗਾ, ਕਿਉਂਕਿ ਇਸਰੋ ਨੇ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਫਲਾਈਟ ਦਾ ਕਦੇ ਅੰਜਾਮ ਨਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇਸਰੋ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਰੋਮਾਂਚ ਨਾਲ ਭਰਿਆ ਪਲ ਹੋਵੇਗਾ। ਚੰਨ 'ਤੇ ਲੈਂਡ ਹੋਣ ਤੋਂ ਬਾਅਦ ਰੋਵਰ ਲਈ ਦਰਵਾਜ਼ੇ ਖੁੱਲ੍ਹਣਗੇ ਅਤੇ ਰੋਵਰ ਇਕ ਸੈਂਟੀਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਚੰਨ ਦੀ ਸਤਿਹ 'ਤੇ ਪੈਰ ਰੱਖੇਗਾ। ਆਰਬਿਟਰ ਇਸ ਦੌਰਾਨ ਚੰਨ ਦੀ ਪੰਧ 'ਚ ਘੁੰਮੇਗਾ, ਲੈਂਡਰ ਆਪਣੀ ਜਗ੍ਹਾ ਸਾਊਥ ਪੋਲ 'ਤੇ ਹੀ ਰਹੇਗਾ ਅਤੇ ਰੋਵਰ ਚੰਨ 'ਤੇ ਘੁੰਮੇਗਾ। 

ਮਿਸ਼ਨ ਪੂਰਾ ਹੋਣ ਦਾ ਫਾਇਦਾ ਅਗਲੀਆਂ ਪੀੜ੍ਹੀਆਂ ਨੂੰ ਮਿਲੇਗਾ
ਡਾ. ਸੀਵਾਨ ਨੇ ਦੱਸਿਆ ਕਿ ਇਸਰੋ ਦਾ ਮਿਸ਼ਨ ਸਪੇਸ ਤਕਨਾਲੋਜੀ ਦਾ ਇਸਤੇਮਾਲ ਲੋਕਾਂ ਦੀ ਸੁਰੱਖਿਆ ਅਤੇ ਕਵਾਲਿਟੀ ਆਫ ਲਾਈਫ਼ ਨੂੰ ਬਿਹਤਰ ਬਣਾਉਣ ਲਈ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਪੇਸ ਤਕਨਾਲੋਜੀ ਨੇ ਚੱਕਰਵਾਤੀ ਤੂਫਾਨ ਫਾਨੀ 'ਚ ਜਾਂ ਬ੍ਰਾਡਬੈਂਡ ਸੇਵਾ ਦੂਰ ਦੇ ਇਲਾਕਿਆਂ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਹੁਣ ਸਮਾਂ ਹੈ ਸਪੇਸ ਸਾਇੰਸ 'ਤੇ ਧਿਆਨ ਕੇਂਦਰਿਤ ਕਰਨ ਦਾ ਇਸ ਦੇ ਅਧੀਨ ਦੂਜੇ ਗ੍ਰਹਾਂ ਨੂੰ ਐਕਸਪਲੋਰ ਕਰਨ ਦੇ ਮਿਸ਼ਨ ਪੂਰੇ ਕੀਤੇ ਜਾਣਗੇ, ਜਿਸ ਦਾ ਫਾਇਦਾ ਅੱਗੇ ਦੀਆਂ ਪੀੜ੍ਹੀਆਂ ਨੂੰ ਮਿਲੇਗਾ।


DIsha

Content Editor

Related News