ਭਾਜਪਾ ਦੀ ਰਾਸ਼ਟਰੀ ਟੀਮ 'ਚ ਤਬਦੀਲੀ, ਸੂਚੀ 'ਚ ਸ਼ਾਮਲ ਹਨ ਤਰੁਣ ਚੁਘ ਸਮੇਤ ਇਹ ਨਾਂ
Saturday, Jul 29, 2023 - 11:16 AM (IST)

ਨਵੀਂ ਦਿੱਲੀ (ਭਾਸ਼ਾ)- ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਸ਼ਨੀਵਾਰ ਨੂੰ ਪਾਰਟੀ ਦੇ ਕੇਂਦਰੀ ਅਹੁਦਾ ਅਧਿਕਾਰੀਆਂ ਦੀ ਸੂਚੀ 'ਚ ਫੇਰਬਦਲ ਕੀਤਾ। ਕੇਂਦਰੀ ਅਹੁਦਾ ਅਧਿਕਾਰੀਆਂ ਦੀ ਲਿਸਟ 'ਚ ਕੁੱਲ 38 ਨਾਂ ਹਨ। ਇਸ ਅਨੁਸਾਰ ਬੀ.ਐੱਲ. ਸੰਤੋਸ਼ ਸੰਗਠਨ ਦੇ ਰਾਸ਼ਟਰੀ ਮਹਾਮੰਤਰੀ ਬਣੇ ਰਹਿਣਗੇ। ਉੱਥੇ ਹੀ ਸ਼ਿਵਪ੍ਰਕਾਸ਼ ਨੂੰ ਰਾਸ਼ਟਰੀ ਸਹਿ ਸੰਗਠਨ ਮਹਾਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਸਾਬਕਾ ਮੁੱਖ ਮੰਤਰੀਆਂ 'ਚ ਡਾ. ਰਮਨ ਸਿੰਘ, ਵਸੁੰਧਰਾ ਰਾਜੇ, ਰਘੁਵਾਰ ਦਾਸ ਨੂੰ ਰਾਸ਼ਟਰੀ ਉੱਪ ਪ੍ਰਧਾਨ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਤੋਂ ਸੌਦਾਨ ਸਿੰਘ ਨੂੰ ਰਾਸ਼ਟਰੀ ਉੱਪ ਪ੍ਰਧਾਨ, ਕੈਲਾਸ਼ ਵਿਜੇਵਰਗੀਯ, ਤਰੁਣ ਚੁਘ ਅਤੇ ਅਰੁਣ ਸਿੰਘ ਨੂੰ ਰਾਸ਼ਟਰੀ ਮਹਾਮੰਤਰੀ ਦਾ ਅਹੁਦਾ ਦਿੱਤਾ ਹੈ। ਪੰਜਾਬ ਤੋਂ ਡਾ. ਨਰੇਂਦਰ ਸਿੰਘ ਰੈਣਾ, ਕਾਂਗਰਸ ਤੋਂ ਆਏ ਅਨਿਲ ਐਂਟਨੀ ਨੂੰ ਰਾਸ਼ਟਰੀ ਸਕੱਤਰ ਬਣਾਇਆ ਗਿਆ ਹੈ। ਅਨਿਲ ਕਾਂਗਰਸ ਨੇਤਾ ਏ.ਕੇ. ਐਂਟਨੀ ਦੇ ਪੁੱਤ ਹਨ।