ਜੇਪੀ ਨੱਡਾ ਬਣੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ

06/17/2019 8:30:48 PM

ਨਵੀਂ ਦਿੱਲੀ— ਜਗਤ ਪ੍ਰਕਾਸ਼ ਨੱਡਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹੋਣਗੇ। ਸੋਮਵਾਰ ਸ਼ਾਮ ਨੂੰ ਹੋਈ ਬੀਜੇਪੀ ਦੀ ਸੰਸਦੀ ਬੋਰਡ ਦੀ ਮੀਟਿੰਗ 'ਚ ਇਹ ਫੈਸਲਾ ਹੋਇਆ। ਹਾਲਾਂਕਿ ਅਮਿਤ ਸ਼ਾਹ ਹਾਲੇ ਭਾਜਪਾ ਪ੍ਰਧਾਨ ਅਹੁਦੇ 'ਚੇ ਬਣ ਰਹਿਣਗੇ। ਸ਼ਾਹ ਦੀ ਅਗਵਾਈ 'ਚ ਤਿੰਨ ਸੂਬਿਆਂ ਦੇ ਚੋਣ ਹੋਣੇ ਹਨ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਿਰਕਤ ਕੀਤੀ।

ਦੱਸ ਦਈਏ ਕਿ ਲੋਕ ਸਭਾ ਚੋਣ 2019 'ਚ ਜੇਪੀ ਨੱਡਾ ਨੂੰ ਉੱਤਰ ਪ੍ਰਦੇਸ਼ ਦਾ ਚੋਣ ਇੰਚਾਰਜ ਬਣਾਇਆ ਗਿਆ ਸੀ। ਉਨ੍ਹਾਂ ਦੀ ਅਗਵਾਈ 'ਚ ਭਾਜਪਾ ਨੇ ਯੂ.ਪੀ 'ਚ 80 ਫੀਸਦੀ 'ਚੋਂ 62 ਸੀਟਾਂ 'ਤੇ ਜਿੱਤ ਦਰਜ ਕੀਤੀ, ਜਦਕਿ 2 ਸੀਟਾਂ ਉਸ ਦੇ ਸਹਿਯੋਗੀ ਦਲ ਨੂੰ ਮਿਲੀ। ਮੰਨਿਆ ਜਾ ਰਿਹਾ ਹੈ ਕਿ ਦਸੰਬਰ ਜਾਂ ਜਨਵਰੀ 'ਚ ਜੇਪੀ ਨੱਡਾ ਨੂੰ ਭਾਜਪਾ ਦਾ ਪੂਰਨ ਪ੍ਰਧਾਨ ਬਣਾਇਆ ਜਾ ਸਕਦਾ ਹੈ। ਜੇਪੀ ਨੱਡਾ ਇਸ ਸਮੇਂ ਸੰਸਦੀ ਬੋਰਡ ਦੇ ਜਨਰਲ ਸਕੱਤਰ ਹਨ ਅਤੇ ਰਾਜ ਸਭਾ ਸੰਸਦ ਮੈਂਬਰ ਹਨ।


Related News