ਸਰਬਜੋਤ ਸਿੰਘ ਢਿੱਲੋਂ 6ਵੀਂ ਵਾਰ ਬਣੇ ਆਸਟਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ

Friday, Mar 29, 2024 - 07:14 PM (IST)

ਸਰਬਜੋਤ ਸਿੰਘ ਢਿੱਲੋਂ 6ਵੀਂ ਵਾਰ ਬਣੇ ਆਸਟਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ

ਮੈਲਬੋਰਨ (ਮਨਦੀਪ ਸਿੰਘ ਸੈਣੀ, ਰਮਨਦੀਪ ਸਿੰਘ ਸੋਢੀ)- ਐਡੀਲੇਡ ਦੇ ਐਲਸ ਪਾਰਕ ਵਿਖੇ 36ਵੀਆਂ ਸਾਲਾਨਾ ਸਿੱਖ ਖੇਡਾਂ ਦਾ ਅੱਜ ਬਹੁਤ ਹੀ ਸ਼ਾਨੋਂ-ਸ਼ੌਕਤ ਤੇ ਪੂਰੇ ਉਤਸ਼ਾਹ ਆਗਾਜ਼ ਹੋ ਗਿਆ ਹੈ। ਉਥੇ ਹੀ ਇਸ ਦੌਰਾਨ ਸਰਬਜੋਤ ਸਿੰਘ ਢਿੱਲੋਂ ਨੂੰ ਮੁੜ ਅਸਟ੍ਰੇਲੀਅਨ ਸਿੱਖ ਖੇਡਾਂ ਦਾ ਪ੍ਰਧਾਨ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਰਦਾਰ ਢਿੱਲੋਂ  ਲਗਾਤਾਰ 6ਵੀਂ ਵਾਰ ਆਸਟ੍ਰੇਲੀਆਈ ਸਿੱਖ ਖੇਡਾਂ ਦੇ ਪ੍ਰਧਾਨ ਚੁਣੇ ਗਏ ਹਨ।

ਇਹ ਵੀ ਪੜ੍ਹੋ: ਜਾਪਾਨ 'ਚ ਕੋਲੈਸਟ੍ਰੋਲ ਘੱਟ ਕਰਨ ਵਾਲੀ ਦਵਾਈ ਖਾਣ ਨਾਲ ਹੁਣ ਤੱਕ 5 ਲੋਕਾਂ ਦੀ ਮੌਤ, ਕੰਪਨੀ ਨੇ ਮੰਗੀ ਮਾਫ਼ੀ

ਆਪਣੇ 36ਵੇਂ ਸਾਲ ਵਿਚ ਪ੍ਰਵੇਸ਼ ਕਰ ਚੁੱਕੀਆਂ ਇਹ ਖੇਡਾਂ ਹਰ ਸਾਲ ਗਿਣਤੀ ਅਤੇ ਮਿਆਰ ਦੇ ਪੱਖੋਂ ਹੋਰ ਵਿਸ਼ਾਲ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਪ੍ਰਧਾਨ ਚੁਣਨ ਲਈ ਹਰ ਸਾਲ ਏ. ਜੀ. ਐੱਮ. (ਸਾਲਾਨਾ ਜਨਰਲ ਮੀਟਿੰਗ) ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ’ਚ ਖੇਡਾਂ ਵਿਚ ਸ਼ਾਮਿਲ ਹੋਣ ਵਾਲੇ ਰਜਿਸਟਰਡ ਕਲੱਬ ਵੋਟਾਂ ਪਾ ਕੇ ਨਵਾਂ ਪ੍ਰਧਾਨ ਚੁਣਦੇ ਹਨ। ਇਸੇ ਤਰ੍ਹਾਂ ਅੱਜ ਹੋਈ ਸਾਲਾਨਾ ਏ. ਜੀ. ਐੱਮ. ਵਿਚ ਸਰਬਜੋਤ ਸਿੰਘ ਢਿੱਲੋਂ ਨੇ  46 ਵੋਟਾਂ ਦੇ ਮੁਕਾਬਲੇ 38 ਵੋਟਾਂ ਨਾਲ ਸਿੱਖ ਖੇਡਾਂ ਦੇ ਪ੍ਰਧਾਨ ਦਾ ਵੱਕਾਰੀ ਅਹੁਦਾ ਫਿਰ ਤੋਂ ਹਾਸਲ ਕਰ ਲਿਆ ਹੈ। ਜਦੋਂ ਕਿ ਪ੍ਰਧਾਨ ਦੀ ਦੌੜ ਵਿਚ ਸ਼ਾਮਲ ਦੂਜੇ ਉਮੀਦਵਾਰ ਸੁਖਦੀਪ ਦਿਓਲ ਨੂੰ 8 ਵੋਟਾਂ ਪਈਆਂ। ਸਰਦਾਰ ਸਰਬਜੋਤ ਸਿੰਘ ਢਿੱਲੋਂ ਨੇ ਸਮੂਹ ਖੇਡ ਕਲੱਬਾਂ ਵੱਲੋਂ ਜਤਾਏ ਗਏ ਭਰੋਸੇ 'ਤੇ ਕਿਹਾ ਕਿ  ਉਹ ਅਗਲੇ ਸਾਲਾਂ ਵਿੱਚ ਵੀ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ। ਉਹਨਾਂ ਨੇ ਸਿੱਖ ਖੇਡਾਂ ਦਾ ਪਰਚਮ ਪੂਰੀ ਦੁਨੀਆ ਵਿੱਚ ਲਹਿਰਾਉਣ ਲਈ ਵਚਨਵਧਤਾ ਦਾ  ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ: ਕੈਨੇਡਾ: 43 ਸਾਲਾ ਪੁੱਤ 'ਤੇ ਲੱਗਾ ਮਾਪਿਆਂ ਦੇ ਕਤਲ ਦਾ ਦੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News