ਜੇ.ਪੀ. ਨੱਡਾ ਨੇ ਰਾਹੁਲ ਨੂੰ CAA ''ਤੇ 10 ਲਾਈਨਾਂ ਬੋਲਣ ਦੀ ਮੁੜ ਦਿੱਤੀ ਚੁਣੌਤੀ

01/18/2020 9:19:05 PM

ਨਵੀਂ ਦਿੱਲੀ — ਸੋਧੇ ਨਾਗਰਿਕਤਾ ਕਾਨੂੰਨ ਦਾ ਜਿਥੇ ਦੇਸ਼ਭਰ 'ਚ ਵਿਰੋਧ ਹੋ ਰਿਹਾ ਹੈ, ਉਥੇ ਹੀ ਬਹੁਤ ਸਾਰੇ ਲੋਕ ਇਸ ਦਾ ਸਮਰਥਨ ਕਰ ਰਹੇ ਹਨ ਅਤੇ ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਧੰਨਵਾਦ ਦਿੰਦੇ ਹੋਏ ਰੈਲੀਆਂ ਕੱਢ ਰਹੇ ਹਨ। ਇਸੇ ਦੌਰਾਨ ਹਰਿਆਣਾ, ਦਿੱਲੀ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਸ਼ਰਣਾਰਥੀ ਪੀ.ਐੱਮ. ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨੂੰ ਧੰਨਵਾਦ ਦੇਣ ਇਥੇ ਪਾਰਟੀ ਦੇ ਮੁੱਖ ਦਫਤਰ ਪਹੁੰਚੇ। ਬੀਜੇਪੀ ਮੁੱਖ ਦਫਤਰ ਪਹੁੰਚੇ ਲੋਕਾਂ ਨੇ ਜਿਥੇ ਨਾਗਰਿਕਤਾ ਸੋਧ ਕਾਨੂੰਨ ਲਈ ਪੀ.ਐੱਮ. ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਧੰਨਵਾਦ ਕੀਤਾ, ਉਥੇ ਹੀ ਸੀ.ਏ.ਏ. ਸਮਰਥਖਾਂ ਦੀ ਭੀੜ੍ਹ ਨੂੰ ਸੰਬੋਧਿਤ ਕਰਦੇ ਹੋਏ ਜੇ.ਪੀ. ਨੱਡਾ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਰਾਹੁਲ ਗਾਂਧੀ ਨੂੰ ਚੁਣੌਤੀ ਦਿੱਤੀ ਕਿ ਉਹ ਇਸ 'ਤੇ 10 ਲਾਈਨਾਂ ਬੋਲ ਕੇ ਦਿਖਆਉਣ। ਉਨ੍ਹਾਂ ਨੇ ਕਾਂਗਰਸ 'ਤੇ ਸੀ.ਏ.ਏ ਨੂੰ ਲੈ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਰਟੀ ਅਗਵਾਈ ਕੋਲ ਘੱਟ ਅਕਲ ਹੈ।

ਉਨ੍ਹਾਂ ਕਿਹਾ, 'ਮੈਂ ਵਿਰੋਧੀ ਤੋਂ ਪੁੱਛਦਾ ਹਾਂ, ਆਖਿਰ ਸੀ.ਏ.ਏ. 'ਚ ਕੀ ਪ੍ਰੇਸ਼ਾਨੀ ਹੈ? ਮੈਂ ਰਾਹੁਲ ਗਾਂਧੀ ਨੂੰ ਕਹਿੰਦਾ ਹਾਂ ਕਿ ਸੀ.ਏ.ਏ. 'ਤੇ 10 ਲਾਈਨਾਂ ਬੋਲ ਕੇ ਦਿਖਾਉਣ। ਇਹ ਕਾਂਗਰਸ ਦਾ ਮੰਦਭਾਗਾ ਹੈ ਕਿ ਇਸ ਦੀ ਅਗਵਾਈ ਕੋਲ ਬਹੁਤ ਘੱਟ ਅਕਲ ਹੈ। ਉਹ ਸੀ.ਏ.ਏ. ਬਾਰੇ ਕੁਝ ਨਹੀਂ ਜਾਣਦੇ ਹਨ। ਉਹ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ।' ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਤੇ ਵਿਰੋਧੀ ਧਿਰ ਦੇ ਲੋਕ ਬਿਨਾਂ ਕੁਝ ਜਾਣੇ ਹੀ ਇਸ ਨੂੰ ਲੈ ਕੇ ਟਿੱਪਣੀਆਂ ਕਰ ਰਹੇ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਉਹ ਇਸ 'ਤੇ 10 ਲਾਈਨਾਂ ਬੋਲ ਕੇ ਦਿਖਾਉਣ। ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਨੇ ਇਹ ਵੀ ਕਿਹਾ ਸੀ ਕਿ ਜੋ ਲੋਕ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਉਹ ਅਸਲ 'ਚ ਦੇਸ਼ ਨੂੰ ਕਮਜ਼ੋਰ ਕਰਨ 'ਚ ਲੱਗੇ ਹਨ।

 


Inder Prajapati

Content Editor

Related News